ਗ੍ਰਾਮੀਣ ਵਿਕਾਸ ਬੈਂਕ ਨੇ ਖੇਤੀਬਾੜੀ ਲਈ ਦਿੱਤਾ 14471.80 ਕਰੋੜ ਦਾ ਕਰਜ਼ਾ

Friday, Jun 28, 2019 - 11:18 PM (IST)

ਗ੍ਰਾਮੀਣ ਵਿਕਾਸ ਬੈਂਕ ਨੇ ਖੇਤੀਬਾੜੀ ਲਈ ਦਿੱਤਾ 14471.80 ਕਰੋੜ ਦਾ ਕਰਜ਼ਾ

ਜਲੰਧਰ (ਪੁਨੀਤ)– ਰਾਸ਼ਟਰੀ ਖੇਤੀਬਾੜੀ ਅਤੇ ਵਿਕਾਸ ਬੈਂਕ ਵਲੋਂ ਖੇਤੀਬਾੜੀ ਵਿਚ ਵੱਡਾ ਯੋਗਦਾਨ ਪਾਉਂਦਿਆਂ ਇਸ ਵਿੱਤੀ ਵਰ੍ਹੇ ਵਿਚ 14471.80 ਕਰੋੜ ਰੁਪਏ ਦਾ ਕਰਜ਼ਾ ਦਿਤਾ ਗਿਆ ਹੈ, ਜਿਸਦਾ ਲਾਭ ਕਿਸਾਨਾਂ ਨੂੰ ਆਰਥਕ ਤੌਰ ’ਤੇ ਖੁਸ਼ਹਾਲ ਕਰੇਗਾ।
ਡੀ. ਸੀ. ਆਫਿਸ ਦੇ ਮੀਟਿੰਗ ਹਾਲ ਵਿਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਪਿੰਡਾਂ ਵਿਚ ਰਹਿ ਰਹੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੇ ਪੱਧਰ ’ਤੇ ਬੈਂਕ ਵਲੋਂ ਮਦਦ ਕਰ ਕੇ ਲੋਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖੇਤੀ ਦੇ ਨਾਲ-ਨਾਲ ਪਿੰਡਾਂ ਵਿਚਰਹਿਣ ਵਾਲੇ ਲੋਕਾਂ ਲਈ ਕਈ ਤਰ੍ਹਾਂ ਦੇ ਹੋਰ ਲੋਨ ਵੀ ਸ਼ਾਮਲ ਹਨ।
ਡੀ. ਸੀ.ਵਰਿੰਦਰ ਸ਼ਰਮਾ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਲੀਡ ਬੈਂਕ ਦੇ ਮੈਨੇਜਰ ਪੀ. ਐੱਸ . ਭਾਟੀਆ, ਨਾਬਾਰਡ ਦੇ ਐੱਲ. ਕੇ. ਮਹਿਰਾ ਨੇ ਦੱਸਿਆ ਕਿ ਬੈਂਕ ਦੀਆਂ ਮਾਰਕੀਟਿੰਗ ਟੀਮਾਂ ਵੱਖ-ਵੱਖ ਇਲਾਕਿਆਂ ਵਿਚ ਵਿਜਿਟ ਕਰ ਕੇ ਕਰਜ਼ਾ ਲੈਣ ਵਿਚ ਸਮਰੱਥ ਲੋਕਾਂ ਤੱਕ ਪਹੁੰਚ ਕੇ ਉਨ੍ਹਾਂਨ ੂੰ ਲੋਨ ਆਦਿ ਮੁਹੱਈਆ ਕਰਵਾਉਂਦੀਆ ਂ ਹਨ। ਇਸ ਮੌਕੇ ਏ . ਜੀ. ਐੱਮ.ਵਿਮਲ ਸ਼ਰਮਾ, ਸੁਰਜੀਤ ਲਾਲ, ਨਿਰਮਲਜੀਤ ਕੌਰ, ਸੁਭਾਸ਼ ਯਾਦਵ, ਜਗਦੀਸ਼ ਕੁਮਾਰ ਸਣੇ ਵੱਡੀਗਿਣਤੀ ਵਿਚ ਬੈਂਕ ਅਧਿਕਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।


author

Inder Prajapati

Content Editor

Related News