ਰੂਪਨਗਰ ’ਚ 23 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

Sunday, Dec 20, 2020 - 12:48 AM (IST)

ਰੂਪਨਗਰ ’ਚ 23 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

ਰੂਪਨਗਰ, (ਵਿਜੇ ਸ਼ਰਮਾ)-ਜ਼ਿਲਾ ਰੂਪਨਗਰ ’ਚ ਅੱਜ 23 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਜਦਕਿ ਕੋਰੋਨਾ ਤੋਂ ਠੀਕ ਹੋਣ ਵਾਲੇ 7 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ’ਚ 97038 ਸੈਂਪਲ ਲਏ ਗਏ ਜਿਨ੍ਹਾਂ ’ਚੋਂ 92968 ਦੀ ਰਿਪੋਰਟ ਨੈਗੇਟਿਵ ਆਈ ਅਤੇ 1552 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ ’ਚ 3247 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2852 ਰਿਕਵਰ ਹੋਏ ਹਨ। ਜ਼ਿਲੇ ’ਚ ਐਕਟਿਵ ਕੇਸਾਂ ਦਾ ਆਂਕਡ਼ਾ 235 ਹੈ ਅਤੇ ਹੁਣ ਤੱਕ ਜ਼ਿਲੇ ’ਚ ਕੋਰੋਨਾ ਕਾਰਣ ਹੋਈਆਂ ਮੌਤਾਂ ਦਾ ਆਂਕਡ਼ਾ 160 ਹੈ। ਸਿਹਤ ਵਿਭਾਗ ਦੁਆਰਾ ਅੱਜ 842 ਸੈਂਪਲ ਲਏ ਗਏ। ਜਿਹਡ਼ੇ ਲੋਕਾਂ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਉਨ੍ਹਾਂ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ 13, ਨੰਗਲ ਤੋਂ 5, ਭਰਤਗਡ਼੍ਵ ਤੋਂ 2, ਰੂਪਨਗਰ ਤੋਂ 2, ਮੋਰਿੰਡਾ ਤੋਂ 1 ਵਿਅਕਤੀ ਸ਼ਾਮਲ ਹੈ।


author

Deepak Kumar

Content Editor

Related News