ਭਗੌੜਾ ਐਲਾਨਿਆ ਮੁਲਜ਼ਮ ਕਾਬੂ

Monday, Oct 29, 2018 - 05:36 AM (IST)

ਭਗੌੜਾ ਐਲਾਨਿਆ ਮੁਲਜ਼ਮ ਕਾਬੂ

ਮਲਸੀਆਂ,  (ਤ੍ਰੇਹਨ, ਮਰਵਾਹਾ)–   ਸਥਾਨਕ ਪੁਲਸ ਚੌਕੀ ਨੇ ਅੱਜ ਇਕ ਭਗੌਡ਼ੇ  ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਕਾਰ ਦੀ ਟੱਕਰ ਨਾਲ 1 ਬੱਚੇ ਸਮੇਤ 3 ਵਿਅਕਤੀਆਂ ਦੀ ਪਿੰਡ ਤਲਵੰਡੀ ਮਾਧੋ ਨਜ਼ਦੀਕ ਮੌਤ ਹੋ ਗਈ ਸੀ।
ਪੁਲਸ ਚੌਕੀ ਮਲਸੀਆਂ ਦੇ ਇੰਚਾਰਜ ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਕੁਲਾਰ ਦੀ ਗੱਡੀ ਦੀ 23 ਦਸੰਬਰ, 2012 ਨੂੰ ਪਿੰਡ ਤਲਵੰਡੀ ਮਾਧੋ ਨਜ਼ਦੀਕ ਇਕ ਮੋਟਰਸਾਈਕਲ ਨਾਲ ਟੱਕਰ ਹੋ ਗਈ ਸੀ, ਜਿਸ ਨਾਲ ਜਮਸ਼ੇਰ ਵਾਸੀ ਪਤੀ-ਪਤਨੀ ਅਤੇ ਇਕ ਬੱਚੇ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ 31 ਅਗਸਤ, 2018 ਨੂੰ  ਅਦਾਲਤ ਵੱਲੋਂ ਭਗੌਡ਼ਾ ਕਰਾਰ ਦੇ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਿਸੇ ਮੁਖਬਰ ਦੀ ਇਤਲਾਹ ’ਤੇ ਅੱਜ ਭਗੌਡ਼ੇ ਨੂੰ ਤਲਵੰਡੀ ਮਾਧੋ ਤੋਂ ਗ੍ਰਿਫਤਾਰ ਕਰ ਲਿਆ ਗਿਆ।


Related News