ਸਕੂਲ ਫੀਸ ਮਾਮਲੇ ਨੂੰ ਸੁਪਰੀਮ ਕੋਰਟ ''ਚ ਲੈ ਕੇ ਜਾਵੇਗੀ ਸ਼ਿਵ ਸੈਨਾ : ਰੂਬਲ ਸੰਧੂ

07/01/2020 1:07:25 PM

ਜਲੰਧਰ (ਕਮਲੇਸ਼)— ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਦੇਸ਼ ਦੇ 20 ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ 2 ਟਾਈਮ ਦੀ ਰੋਟੀ ਲਈ ਵੀ ਤਰਸਣਾ ਪੈ ਰਿਹਾ ਹੈ। ਇਸ ਦੌਰਾਨ ਮਾਣਯੋਗ ਹਾਈ ਕੋਰਟ ਵੱਲੋਂ ਸਕੂਲ ਫੀਸ ਸਬੰਧੀ ਆਏ ਫੈਸਲੇ ਨਾਲ ਲੋਕਾਂ 'ਚ ਕਾਫੀ ਰੋਸ ਹੈ। ਇਹ ਗੱਲ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਰੂਬਲ ਸੰਧੂ ਨੇ ਕਹੀ।

ਸੰਧੂ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਹਰ ਸ਼ਹਿਰ 'ਚ ਬੱਚਿਆਂ ਦਾ ਪਰਿਵਾਰ ਸੜਕਾਂ 'ਤੇ ਉਤਰ ਕੇ ਆਪਣੇ ਘਰਾਂ ਦੇ ਹਾਲਾਤ ਦੱਸ ਚੁੱਕਿਆ ਹੈ ਪਰ ਇਸ ਸਮੇਂ ਮਾਣਯੋਗ ਹਾਈ ਕੋਰਟ ਵੱਲੋਂ ਬੱਚਿਆਂ ਦੀ ਪੂਰੀ ਫੀਸ ਸਕੂਲ ਨੂੰ ਦੇਣ ਦਾ ਫੈਸਲਾ ਕਈ ਪਰਿਵਾਰਾਂ ਨੂੰ ਪਰੇਸ਼ਾਨੀ 'ਚ ਪਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਤਾਲਾਬੰਦੀ 'ਚ ਵੀ ਸਕੂਲਾਂ ਦੇ ਖਰਚੇ ਹੋ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਬੱਚਿਆਂ ਤੋਂ ਪੂਰੀ ਫੀਸ ਵਸੂਲੀ ਜਾਵੇ। ਸ਼ਿਵ ਸੈਨਾ ਪੰਜਾਬ ਬੱਚਿਆਂ ਅਤੇ ਪਰਿਵਾਰਾਂ ਦੇ ਹੱਕ 'ਚ ਸਕੂਲ ਮਾਫੀਆ ਖ਼ਿਲਾਫ਼ ਹਮੇਸ਼ਾ ਸੰਘਰਸ਼ ਕਰਦੀ ਰਹੇਗੀ ਅਤੇ ਇਸ ਮਾਮਲੇ ਨੂੰ ਮਾਣਯੋਗ ਸੁਪਰੀਮ ਕੋਰਟ ਤੱਕ ਲੈ ਕੇ ਜਾਵੇਗੀ। ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਇਨਸਾਫ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।


shivani attri

Content Editor

Related News