ਰੂਬਲ ਸੰਧੂ ਨੇ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
05/08/2023 1:57:08 PM

ਜਲੰਧਰ (ਵਰੁਣ)- ਕੈਂਟ ਹਲਕੇ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਚੋਣ ਪ੍ਰਚਾਰ ’ਚ ਬੀਤੇ ਦਿਨ ਕੱਢੀ ਗਈ ਰੈਲੀ ’ਚ 'ਆਪ' ਨੇਤਾ ਰੂਬਲ ਸੰਧੂ ਇਕ ਵੱਡਾ ਇਕੱਠ ਲੈ ਕੇ ਸ਼ਾਮਲ ਹੋਏ। ਰੂਬਲ ਸੰਧੂ ਜਿਸ ਕਾਫਿਲੇ ਨੂੰ ਲੈ ਕੇ ਪਹੁੰਚੇ ਉਸ ’ਚ 40 ਦੇ ਲੱਗਭਗ ਗੱਡੀਆਂ ਸਨ ਅਤੇ 300 ਦੇ ਆਲੇ-ਦੁਆਲੇ ਦੋ-ਪਹੀਆ ਵਾਹਨ ਸਨ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ CM ਮਾਨ ਨੇ ਰੱਖਿਆ ਚਿੱਟੀ ਵੇਈਂ ਪ੍ਰਾਜੈਕਟ ਦਾ ਨੀਂਹ ਪੱਥਰ, ਪਾਣੀਆਂ ਨੂੰ ਲੈ ਕੇ ਆਖੀ ਇਹ ਗੱਲ
ਰੈਲੀ ਦੌਰਾਨ ਰੂਬਲ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸਨਮਾਨਿਤ ਕਰ ਕੇ ਅਰਵਿੰਦ ਕੇਜਰੀਵਾਲ ਨੂੰ ਤਿਰੰਗਾ ਰੰਗ ਦੀ ਪਗੜੀ ਵੀ ਭੇਟ ਕੀਤੀ। ਸੰਧੂ ਨੇ ਕਿਹਾ ਕਿ ਉਪ ਚੋਣਾਂ ’ਚ ਸੁਸ਼ੀਲ ਰਿੰਕੂ ਦੀ ਜਿੱਤ ਪੱਕੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕਰ ਕੇ ਜਿੱਤ ਹਾਸਲ ਕੀਤੀ ਉਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਵੀ ਕੀਤਾ। ਇਸ ਦੌਰਾਨ ਹਨੀ ਵਰਮਾ, ਜਤਿਨ ਭਾਟੀਆ, ਸੁਖਜੀਤ ਸਿੰਘ, ਮਨੀ ਵਰਮਾ, ਰਵੀ ਗਿੱਲ, ਕਾਕੂ ਸੈਂਡੀ, ਅਮਨ ਸੁੱਖਾ ਪਹਿਲਵਾਨ, ਦੀਪਕ ਕੁਮਾਰ, ਆਕਾਸ਼ ਤੇ ਹੋਰ ਲੋਕ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਨਾਲ 2 ਵਿਅਕਤੀਆਂ ਨੇ ਕਰ ਦਿੱਤਾ ਕਾਂਡ, ਸੱਚ ਸਾਹਮਣੇ ਆਉਣ 'ਤੇ ਉੱਡੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ