ਕਪੂਰਥਲਾ ''ਚ ਕੈਨੇਡਾ ਭੇਜਣ ਦੇ ਨਾਂ ’ਤੇ 26.45 ਲੱਖ ਰੁਪਏ ਦੀ ਠੱਗੀ

Saturday, Jun 27, 2026 - 02:58 PM (IST)

ਕਪੂਰਥਲਾ ''ਚ ਕੈਨੇਡਾ ਭੇਜਣ ਦੇ ਨਾਂ ’ਤੇ 26.45 ਲੱਖ ਰੁਪਏ ਦੀ ਠੱਗੀ

ਕਪੂਰਥਲਾ (ਸ. ਹ.)-ਇਕ ਪਰਿਵਾਰ ਨੂੰ ਕੈਨੇਡਾ ’ਚ ਸੈਟਲ ਕਰਨ ਦੇ ਨਾਂ ’ਤੇ 26 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਔਰਤ ਸਮੇਤ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪੀੜਤ ਰਾਜ ਕਲਿਆਣ ਵਾਸੀ ਮੁਹੱਲਾ ਤੋਪਖਾਨਾ ਨੇ ਐੱਸ. ਐੱਸ. ਪੀ. ਗੌਰਵ ਤੂਰਾ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪਰਿਵਾਰ ਸਮੇਤ ਕੈਨੇਡਾ ਜਾਣ ਦਾ ਚਾਹਵਾਨ ਸੀ। ਇਕ ਰਿਸ਼ਤੇਦਾਰ ਰਾਹੀਂ ਉਸ ਦਾ ਸੰਪਰਕ ਸਰਬਜੀਤ ਕੁਮਾਰ (ਹਾਲ ਵਾਸੀ ਸਰੀ ਕੈਨੇਡਾ) ਨਾਲ ਹੋਇਆ। ਸਰਬਜੀਤ ਨਾਲ ਪੂਰੇ ਪਰਿਵਾਰ ਨੂੰ ਵਿਦੇਸ਼ ਭੇਜਣ ਦਾ ਸੌਦਾ 50 ਲੱਖ ਰੁਪਏ ’ਚ ਤੈਅ ਹੋਇਆ।

ਇਹ ਵੀ ਪੜ੍ਹੋ: ਪੰਜਾਬ: ਨੌਜਵਾਨ ਦਾ ਕਤਲ ਕਰ ਲਾਸ਼ ਸੜਕ ਕਿਨਾਰੇ ਸੁੱਟੀ! ਮੁਲਜ਼ਮ ਉੱਤਰਾਖੰਡ ਦੇ ਚਮੌਲੀ ਤੋਂ ਗ੍ਰਿਫ਼ਤਾਰ

ਸਰਬਜੀਤ ਦੇ ਕਹਿਣ ’ਤੇ ਪੀੜਤ ਨੇ ਫਾਈਲ ਖਰਚੇ ਅਤੇ ਹੋਰ ਬਹਾਨਿਆਂ ਹੇਠ ਦੀਪ ਭਾਟੀਆ ਟੈਲੀਕਾਮ ਕਚਹਿਰੀ ਚੌਕ ਨੂੰ 16 ਲੱਖ 20 ਹਜ਼ਾਰ ਰੁਪਏ ਨਕਦ ਦਿੱਤੇ। ਇਸ ਤੋਂ ਇਲਾਵਾ ਸਰਬਜੀਤ ਦੀ ਭਰਜਾਈ ਰਿਬਿਕਾ ਨੂੰ 3 ਲੱਖ 75 ਹਜ਼ਾਰ ਰੁਪਏ ਅਤੇ 6589 ਪੌਂਡ ਦੀ ਰਕਮ ਇੰਗਲੈਂਡ ਰਹਿੰਦੇ ਸਰਬਜੀਤ ਦੇ ਬੇਟੇ ਸੌਲੇਮਨ ਦੇ ਖਾਤੇ ’ਚ ਪਵਾਈ ਗਈ।

ਇਹ ਵੀ ਪੜ੍ਹੋ: ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ 'ਚ ਖ਼ੌਫ਼ਨਾਕ ਘਟਨਾ

ਮੁਲਜ਼ਮ ਨੇ ਪਹਿਲਾਂ ਫਾਈਲ ਰੱਦ ਹੋਣ ਦਾ ਬਹਾਨਾ ਲਾਇਆ, ਫਿਰ ਹੈਵੀ ਲਾਇਸੈਂਸ ਅਤੇ ਮੈਡੀਕਲ ਕਰਵਾਉਣ ਦੇ ਨਾਂ ’ਤੇ ਇਕ ਸਾਲ ਤੱਕ ਟਾਲ-ਮਟੋਲ ਕਰਦਾ ਰਿਹਾ। ਜਦੋਂ ਕੰਮ ਨਾ ਬਣਨ ’ਤੇ ਪੀੜਤ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਧਮਕੀਆਂ ਦੇਣ ਲੱਗ ਪਿਆ। ਵਿਦੇਸ਼ ਜਾਣ ਦੇ ਚੱਕਰ ’ਚ ਪੀੜਤ ਆਪਣਾ ਘਰ ਤੱਕ ਵੇਚ ਚੁੱਕਾ ਸੀ। ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਡੀ. ਐੱਸ. ਪੀ. ਸਬ-ਡਿਵੀਜ਼ਨ ਵੱਲੋਂ ਕੀਤੀ ਗਈ ਜਾਂਚ ’ਚ ਕੁੱਲ੍ਹ 26 ਲੱਖ 45 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ ਸਹੀ ਸਾਬਤ ਹੋਏ। ਇਸ ਦੇ ਆਧਾਰ ’ਤੇ ਪੁਲਸ ਨੇ ਸਰਬਜੀਤ ਕੁਮਾਰ, ਉਸ ਦੇ ਬੇਟੇ ਸੌਲੇਮਨ, ਦੀਪ ਭਾਟੀਆ ਅਤੇ ਰਿਬਿਕਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News