ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੀ ਔਰਤ ਨਾਲ ਵਾਪਰਿਆ ਭਾਣਾ

Wednesday, Nov 27, 2024 - 04:00 PM (IST)

ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੀ ਔਰਤ ਨਾਲ ਵਾਪਰਿਆ ਭਾਣਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਇਥੋਂ ਦੇ ਪਿੰਡ ਪੁਲ ਪੁਖਤਾ ਫਿਰੋਜ਼ ਰੋਲੀਆਂ ਸੰਪਰਕ ਸੜਕ 'ਤੇ ਅੱਜ 3 ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਸਕੂਟੀ ਸਵਾਰ ਔਰਤ ਨੂੰ ਲੁੱਟਖੋਹ ਦਾ ਨਿਸ਼ਾਨਾ ਬਣਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਟਖੋਹ ਦਾ ਸ਼ਿਕਾਰ ਹੋਈ ਜਸਵੀਰ ਕੌਰ ਪਤਨੀ ਬਲਜਿੰਦਰ ਸਿੰਘ ਪਿੰਡ ਫਿਰੋਜ ਰੋਲੀਆਂ ਨੇ ਦੱਸਿਆ ਕਿ ਉਹ ਇਤਿਹਾਸਿਕ ਅਸਥਾਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਪੁਲ ਪੁਖ਼ਤਾ ਸਾਹਿਬ ਵਿਖੇ ਸਵੇਰੇ 9 ਵਜੇ ਮੱਥਾ ਟੇਕ ਕੇ ਜਦੋਂ ਪਿੰਡ ਵਾਪਸ ਜਾ ਰਹੀ ਸੀ ਤਾਂ ਸ਼ਮਸ਼ਾਨ ਘਾਟ ਨਜ਼ਦੀਕ ਪਿੱਛੋਂ ਆਏ ਨਕਾਬਪੋਸ਼ ਲੁਟੇਰਿਆਂ ਨੇ ਲੁੱਟਖੋਹ ਦੀ ਨੀਅਤ ਨਾਲ ਉਸ ਨੂੰ ਰੋਕਿਆ। 

ਇਹ ਵੀ ਪੜ੍ਹੋ- ਸਕੂਲ ਤੋਂ ਘਰ ਆ ਕੇ ਨਾਬਾਲਗ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਹਾਲਤ ਵੇਖ ਪਰਿਵਾਰ ਦੇ ਉੱਡੇ ਹੋਸ਼

ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਇਸੇ ਦੌਰਾਨ ਹੀ ਲੁਟੇਰਿਆ ਨੇ ਗਲੇ ਵਿੱਚ ਪਾਈ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਅਤੇ ਪਿੱਛੋਂ ਇਕ ਕਾਰ ਆਉਂਦੀ ਵੇਖ ਕੇ ਲੁਟੇਰੇ ਉਸ ਦਾ ਮੋਬਾਇਲ ਖੋਹ ਕੇ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਵੱਲ ਫਰਾਰ ਹੋ ਗਏ। ਚਿੱਟੇ ਦਿਨ ਹੋਈ ਲੁੱਟਖੋਹ ਦੀ ਇਸ ਵਾਰਦਾਤ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਹੈ।
 

ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News