ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ''ਤੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ
Monday, Jun 18, 2018 - 02:06 PM (IST)

ਗੋਰਾਇਆ (ਮੁਨੀਸ਼) - ਬੀਤੇ ਦਿਨ ਪੁਰਾਣੇ ਥਾਣੇ ਦੇ ਨੇੜੇ ਸ਼ਰਾਬ ਦੇ ਠੇਕੇ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ 2 ਲੁਟੇਰੇ ਮੌਕੇ 'ਤੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਕਰਮਚਾਰੀ ਸੰਜੇ ਨੇ ਦੱਸਿਆ ਕਿ ਉਹ ਠੇਕੇ ਦੇ ਅੰਦਰ ਹੀ ਰਹਿੰਦਾ ਹੈ।
ਬੀਤੇ ਦਿਨ ਦੁਪਹਿਰ ਦੇ ਸਮੇਂ ਬਿਨ੍ਹਾਂ ਨੰਬਰ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ 2 ਲੁਟੇਰੇ ਆਏ, ਜਿਨਾਂ 'ਚੋਂ ਇਕ ਦੇ ਕੋਲ ਪਿਸਤੌਲ ਅਤੇ ਦੂਜੇ ਦੇ ਕੋਲ ਦਾਤਰ ਸੀ। ਉਕਤ ਵਿਅਕਤੀਆਂ ਨੇ ਠੇਕੇ ਦੇ ਅੰਦਰ ਆ ਕੇ ਸਾਡੀ ਕੁੱਟਮਾਰ ਕਰਨ ਤੋਂ ਬਾਅਦ 2800 ਦੀ ਨਕਦੀ, 3200 ਦੀ ਸ਼ਰਾਬ ਦੀਆਂ ਬੋਤਲਾਂ ਅਤੇ ਪਰਸ ਲੈ ਕੇ ਫਰਾਰ ਹੋ ਗਏ। ਜਾਣ ਤੋਂ ਪਹਿਲਾਂ ਦੇਵੋਂ ਵਿਅਕਤੀ ਠੇਕੇ ਦੇ ਕਰਮਚਾਰੀਆਂ ਨੂੰ ਠੇਕੇ ਦੇ ਅੰਦਰ ਬੰਦ ਕਰ ਗਏ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਠੇਕੇ ਦੇ ਕਰਮਚਾਰੀਆਂ ਨੂੰ ਤਾਲਾ ਤੋੜ ਕੇ ਬਾਹਰ ਕੱਢਿਆ। ਠੇਕੇ ਦੇ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।