ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਦੀ ਮੌਤ

03/30/2018 10:04:53 AM


ਬੀਜਾ (ਬਿਪਨ) - ਸਮਰਾਲਾ ਰੋਡ ਤੇ ਇਕ ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਯੁਗਇੰਦਰ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਵਾਸੀ ਮਾਡਲ ਟਾਊਨ ਸਮਰਾਲਾ ਰੋਡ ਉਵਰ ਬ੍ਰਿਜ ਦੇ ਥੱਲੇ ਸਬਜ਼ੀ ਮੰਡੀ 'ਚ ਸਬਜ਼ੀ ਲੈ ਕੇ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਹੇ ਸਨ। 
ਪੁਲ 'ਤੇ ਇਕ ਟਰੱਕ ਚਾਲਕ ਨੇ ਲਾਪਰਵਾਹੀ ਨਾਲ ਟਰੱਕ ਚਲਾਉਦੇ ਹੋਏ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਪਤੀ-ਪਤਨੀ ਸੜਕ 'ਤੇ ਡਿੱਗ ਕੇ ਬੁਰੀ ਤਰ੍ਹਾ ਜ਼ਖਮੀ ਹੋ ਗਏ ।ਹਾਦਸਾ ਇਨ੍ਹਾ ਭਿਆਨਕ ਸੀ ਕਿ ਅਮਰਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਅਮਰੀਕ ਸਿੰਘ ਇਲਾਜ ਦੌਰਾਨ ਜ਼ਖਮਾਂ ਨੂੰ ਨਾ ਸਹਾਰਦਾ ਹੋਇਆ ਦਮ ਤੌੜ ਗਿਆ ।ਮੌਕੇ 'ਕੇ ਪਹੁੰਚੀ ਪੁਲਸ ਨੇ ਦੋਨਾਂ ਲਾਸ਼ਾ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।ਉੱਥੇ ਹੀ ਹਾਦਸੇ ਤੋਂ ਬਾਅਦ ਮੌਕੇ 'ਤੇ ਫਰਾਰ ਹੋਏ ਟਰੱਕ ਡਰਇਵਰ ਅਤੇ ਟਰੱਕ ਦੀ ਭਾਲ ਪੁਲਸ ਨੇ ਸ਼ੁਰੂ ਕਰ ਦਿੱਤੀ।


Related News