ਨਕੋਦਰ ਵਿਖੇ ਵਾਪਰਿਆ ਸੜਕ ਹਾਦਸਾ, ਮਾਂ-ਪੁੱਤ ਦੀ ਮੌਤ

Friday, Feb 28, 2020 - 06:28 PM (IST)

ਨਕੋਦਰ ਵਿਖੇ ਵਾਪਰਿਆ ਸੜਕ ਹਾਦਸਾ, ਮਾਂ-ਪੁੱਤ ਦੀ ਮੌਤ

ਨਕੋਦਰ (ਪਾਲੀ)— ਨਕੋਦਰ ਵਿਖੇ 2 ਵਾਹਨਾਂ ਦੀ ਆਪਸ 'ਚ ਟੱਕਰ ਹੋਣ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੌਰਾਨ ਇਕ ਔਰਤ ਦੀ ਮੌਕੇ 'ਤੇ ਹੋ ਗਈ, ਜਦਕਿ ਇਕ ਨੌਜਵਾਨ ਨੇ ਹਸਪਤਾਲ ਵਿਖੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਇਕ ਸਵਿੱਫਟ ਕਾਰ 'ਚ ਸਵਾਰ ਪਤੀ-ਪਤਨੀ ਨਕੋਦਰ ਤੋਂ ਜੰਡਿਆਲਾ ਵੱਲ ਜਾ ਰਹੇ ਸਨ ਕਿ ਇਸੇ ਦੌਰਾਨ ਜਦ ਉਹ ਪਿੰਡ ਸ਼ਰੀਹ ਨਕੋਦਰ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਹੀਰੋ ਹਾਂਡਾ ਮੋਟਰਸਾਈਕਲ ਦੀ ਉਨ੍ਹਾਂ ਦੀ ਸਵਿਫਟ ਕਾਰ ਨਾਲ ਟੱਕਰ ਹੋ ਗਈ। ਇਸ ਦੌਰਾਨ ਸਵਿੱਫਟ ਕਾਰ ਨੂੰ ਅੱਗ ਲੱਗ ਗਈ ਅਤੇ ਸਾਹਮਣੇ ਤੋਂ ਹੀਰੋ ਹਾਂਡਾ ਮੋਟਰਸਾਈਕਲ ਵੀ ਸਵਿੱਫਟ ਕਾਰ 'ਚ ਵੱਜਣ ਨਾਲ ਸੜ ਗਿਆ, ਜਿਸ ਨੂੰ ਇਕ ਨਾਬਾਲਗ ਨੌਜਵਾਨ ਚਲਾ ਰਿਹਾ ਸੀ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੀ ਉਸ ਦੀ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਕਤ ਨੌਜਵਾਨ ਦੇ ਸੱਟਾਂ ਲੱਗੀਆਂ। ਨੌਜਵਾਨ ਨੂੰ ਸਿਵਲ ਹਸਪਤਾਲ ਨਕੋਦਰ ਤੋਂ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਉਕਤ ਨੌਜਵਾਨ ਨੇ ਦਮ ਤੋੜ ਦਿੱਤਾ। ਕਾਰ ਅਤੇ ਮੋਟਰਸਾਈਕਲ ਅੱਗ ਲਗਣ ਨਾਲ ਸੜ ਗਏ। ਮੌਕੇ 'ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਈ। ਮੌਕੇ 'ਤੇ ਉਕਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਇਜ਼ਾ ਲਿਆ।


 


author

shivani attri

Content Editor

Related News