ਪ੍ਰਵਾਸੀ ਪੰਜਾਬੀ ਸੇਵਾਮੁਕਤ ਕਰਨਲ ਕੁਲਦੀਪ ਸਿੰਘ ਹੋਣਹਾਰ ਸਪੈਸ਼ਲ ਬੱਚਿਆਂ ਲਈ ਬਣਿਆ ਮਸੀਹਾ

4/8/2021 2:00:07 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਸਹਿਬਾਜ਼ਪੁਰ ਨਿਵਾਸੀ ਟੈਕਸੀ ਚਾਲਕ ਗੁਰਦੀਪ ਸਿੰਘ ਅਤੇ ਪਰਮਜੀਤ ਕੌਰ ਦੇ ਤਿੰਨ ਸਪੈਸ਼ਲ ਬੱਚਿਆਂ ਦੀ ਸਿੱਖਿਆ ਲਈ ਪ੍ਰਵਾਸੀ ਪੰਜਾਬੀ ਸੇਵਾਮੁਕਤ ਕਰਨਲ ਕੁਲਦੀਪ ਸਿੰਘ ਤੂੜ ਮਦਦ ਲਈ ਮਸੀਹਾ ਬਣਿਆ ਹੈ ਅਤੇ ਮਦਦ ਦਾ ਮਿਸ਼ਨ ਜਾਰੀ ਹੈ।

ਅੱਜ ਜਲੰਧਰ ਵਾਸੀ ਸਮਾਜ ਸੇਵਕ ਸੇਵਾਮੁਕਤ ਕਰਨਲ ਤੂੜ ਵੱਲੋ ਭੇਜੀ 1 ਲੱਖ 40 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਦਾ ਦੂਜਾ ਚੈੱਕ ਪਰਿਵਾਰ ਨੂੰ ਏ. ਡੀ. ਸੀ. ਹਰਬੀਰ ਸਿੰਘ ਆਈ. ਏ. ਐੱਸ. ਅਤੇ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਭੇਟ ਕੀਤਾ। ਪਰਿਵਾਰ ਦੇ ਤਿੰਨੇ ਬੱਚੇ ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ ਅਤੇ ਹਰਮਨਦੀਪ ਸਿੰਘ ਸੁਣਨ ਅਤੇ ਬੋਲਣ ਤੋਂ ਅਸਮਰੱਥ ਹਨ ਅਤੇ ਜਲੰਧਰ ਵਿੱਚ ਸਪੈਸ਼ਲ ਬੱਚਿਆਂ ਦੇ ਖੋਸਲਾ ਸਕੂਲ ਵਿੱਚ ਪੜ੍ਹਾਈ ਕਰ ਰਹੇ ਸਨ। 

ਇਹ ਵੀ ਪੜ੍ਹੋ :  ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਬੱਚਿਆਂ ਦੀ ਪੜਾਈ ਅਤੇ ਪਾਲਣ ਪੋਸ਼ਣ ਵਿੱਚ ਲੱਗੇ ਪਰਿਵਾਰ ਬਾਰੇ ਏ. ਡੀ. ਸੀ. ਹਰਬੀਰ ਸਿੰਘ ਆਈ. ਏ. ਐੱਸ. ਰਾਹੀਂ ਸੂਚਨਾ ਮਿਲਣ ਉਤੇ ਜਲੰਧਰ ਵਾਸੀ ਸਮਾਜ ਸੇਵਕ ਸੇਵਾਮੁਕਤ ਕਰਨਲ ਤੂੜ ਨੇ ਇਨਸਾਨੀਅਤ ਦੀ ਖ਼ਿਦਮਤ ਦੀ ਵੱਡੀ ਪਹਿਲਕਦਮੀ ਕਰਦੇ ਹੋਏ ਪਿਛਲੇ ਵਰ੍ਹੇ ਇਨ੍ਹਾਂ ਸਪੈਸ਼ਲ ਬੱਚਿਆਂ ਦੀ ਪੜ੍ਹਾਈ ਲਈ 1 ਲੱਖ 35 ਹਜ਼ਾਰ ਰੁਪਏ ਦੀ ਵਿੱਤੀ ਮਦਦ ਪਰਿਵਾਰ ਨੂੰ ਭੇਟ ਕੀਤੀ ਸੀ। 

ਇਸ ਮੌਕੇ ਮੌਜੂਦ ਆਈ. ਏ. ਐੱਸ. ਹਰਬੀਰ ਸਿੰਘ ਅਤੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਰਨਲ ਤੂੜ ਦੇ ਇਸ ਸਮਾਜ ਸੇਵੀ ਉੱਦਮ ਦੀ ਸਲਾਘਾ ਕਰਦੇ ਹੋਏ ਦੱਸਿਆ ਕਿ ਕਨਰਲ ਤੂੜ ਨੇ ਕਿਹਾ ਹੈ ਕਿ ਇਨ੍ਹਾਂ ਹੋਣਹਾਰ ਸਪੈਸ਼ਲ ਬੱਚਿਆਂ ਦੀ ਉੱਚ ਸਿੱਖਿਆ ਲਈ ਉਨ੍ਹਾਂ ਦੀ ਹਰ ਸਾਲ ਮਦਦ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਰਨਲ ਤੂੜ ਦੇ ਸਮਾਜ ਸੇਵੀ ਮਿਸ਼ਨ ਦੀ ਸਲਾਘਾ ਕੀਤੀ ਹੈ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਨੰਬਰਦਾਰ ਕੁਲਵੀਰ ਸਿੰਘ ਔਜਲਾ,  ਸਰਪੰਚ ਗੁਲਜ਼ਾਰ ਸਿੰਘ, ਸੰਮਤੀ ਮੈਂਬਰ ਮਨੀ ਸਹਿਬਾਜ਼ਪੁਰ, ਸਾਬਕਾ ਸਰਪੰਚ ਅਵਤਾਰ ਸਿੰਘ ਗਿੱਲ, ਪਰਵਿੰਦਰ ਸਾਬੀ, ਮਨਜੀਤ ਸਿੰਘ, ਜੱਸੀ ਔਜਲਾ, ਗੁਰਦੀਪ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ :  ਬੱਸ ਯਾਤਰੀਆਂ ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਹੁਣ ਪੰਜਾਬ ਸਰਕਾਰ ਬੱਸਾਂ ਚਲਾਉਣ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor shivani attri