ਸਿਵਲ ਸਰਜਨ ਦਫ਼ਤਰ ’ਚ ਹੋਏ ਕਰੋੜਾਂ ਦੇ ਘਪਲੇ ਦਾ ਰਿਕਾਰਡ ਚੰਡੀਗੜ੍ਹ ’ਚ ਜਾਂਚ ਕਮੇਟੀ ਨੂੰ ਸੌਂਪਿਆ
Thursday, Oct 10, 2024 - 02:20 PM (IST)

ਜਲੰਧਰ (ਰੱਤਾ)-ਸਿਵਲ ਸਰਜਨ ਦਫ਼ਤਰ ਵੱਲੋਂ ਸਾਲ 2019 ਤੋਂ 2022 ਦੌਰਾਨ ਲੋਕਲ ਲੈਵਲ ’ਤੇ ਕੀਤੀ ਗਈ ਪ੍ਰਚੇਜ਼ ਸਬੰਧੀ ਜਿੰਨਾ ਵੀ ਰਿਕਾਰਡ ਦਫ਼ਤਰ ’ਚ ਉਪਲੱਬਧ ਸੀ, ਉਹ ਸਾਰਾ ਦਫ਼ਤਰ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਚੰਡੀਗੜ੍ਹ ’ਚ ਜਾਂਚ ਕਮੇਟੀ ਨੂੰ ਇਕ ਵਾਰ ਫਿਰ ਇਸ ਲਈ ਸੌਂਪ ਦਿੱਤਾ ਕਿਉਂਕਿ ਇਸ ਮਿਆਦ ਦੌਰਾਨ ਕੀਤੀ ਗਈ ਕਰੋੜਾਂ ਰੁਪਏ ਦੀ ਪ੍ਰਚੇਜ਼ ’ਚ ਘਪਲੇ ਕੀ ਸੰਭਾਵਨਾ ਪੈਦਾ ਹੋ ਗਈ ਸੀ।
ਵਰਣਨਯੋਗ ਹੈ ਕਿ ਸਿਵਲ ਸਰਜਨ ਦਫ਼ਤਰ ਵਿਚ ਸਾਲ 2019 ਤੋਂ 2022 ਦੌਰਾਨ ਲੋਕਲ ਲੈਵਲ ’ਤੇ ਕੀਤੀ ਗਈ ਕਥਿਤ ਪ੍ਰਚੇਜ਼ ਦੀ ਪੇਮੈਂਟ 2-3 ਸਾਲ ਬਾਅਦ ਵੀ ਜਦੋਂ ਸਪਲਾਇਰਾਂ ਨੂੰ ਨਹੀਂ ਮਿਲੀ ਤਾਂ ਉਸ ਸਮੇਂ ਪੂਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਉਕਤ ਸਾਰਾ ਮਾਮਲਾ ਜਦੋਂ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਕੋਲ ਪਹੁੰਚਿਆ ਤਾਂ ਉਥੇ ਜਾਂਚ ਸ਼ੁਰੂ ਹੋ ਗਈ। ਇਕ ਉੱਚ ਪੱਧਰੀ ਜਾਂਚ ਕਮੇਟੀ ਦੀ 28 ਮਈ 2024 ਨੂੰ ਵਿੱਤ ਯੋਜਨਾ ਭਵਨ ਵਿਚ ਹੋਈ ਬੈਠਕ ਦੌਰਾਨ ਤਤਕਾਲੀ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਉਥੇ ਇਸ ਗੱਲ ਨੂੰ ਮੰਨਿਆ ਸੀ ਕਿ ਸਾਲ 2019 ਤੋਂ 2022 ਤਕ ਲੋਕਲ ਲੈਵਲ ’ਤੇ ਕੀਤੀ ਗਈ ਪ੍ਰਚੇਜ਼ ਸਬੰਧੀ ਰਿਕਾਰਡ ਵਿਚ ਟੈਂਡਰਜ਼, ਕੁਟੇਸ਼ਨ ਆਦਿ ਨਹੀਂ ਹਨ।
ਇਹ ਵੀ ਪੜ੍ਹੋ- ਸ਼ਰਾਬ ਕਾਰਨ ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਭਰਾ ਨੇ ਭਰਾ ਦਾ ਕਰ 'ਤਾ ਕਤਲ
ਇਸ ਉਪਰੰਤ 30 ਅਗਸਤ 2024 ਨੂੰ ਡਾਇਰੈਕਟਰ ਐੱਨ. ਐੱਚ. ਐੱਮ. ਪੰਜਾਬ ਨੇ ਪੱਤਰ ਨੰਬਰ ਪੀ ਬੀ-ਐੱਮ. ਡੀ.-ਐੱਨ. ਐੱਚ. ਐੱਮ./2024/ਡੀ. ਆਈ. ਆਰ./870 ਜਾਰੀ ਕਰ ਕੇ ਸਿਵਲ ਸਰਜਨ ਜਲੰਧਰ ਨੂੰ ਨਿਰਦੇਸ਼ ਦਿੱਤੇ ਸਨ ਕਿ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮ ਅਧਿਕਾਰੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਐੱਫ਼. ਆਈ. ਆਰ. ਦਰਜ ਕਰਵਾਈ ਜਾਵੇ ਅਤੇ ਇਸਦੀ ਪੂਰੀ ਰਿਪੋਰਟ ਉਨ੍ਹਾਂ ਕੋਲ ਜਮ੍ਹਾ ਕਰਵਾਈ ਜਾਵੇ। ਇਸ ਪੱਤਰ ਦੇ ਆਧਾਰ ’ਤੇ ਪਿਛਲੇ ਮਹੀਨੇ ਕਾਰਜਕਾਰੀ ਸਿਵਲ ਸਰਜਨ ਡਾ. ਜੋਤੀ ਸ਼ਰਮਾ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕਮਿਸ਼ਨਰ ਆਫ਼ ਪੁਲਸ ਜਲੰਧਰ ਨੂੰ ਮੁਲਜ਼ਮ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਸਬੰਧੀ ਪੱਤਰ ਵੀ ਲਿਖਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਸ਼ੋਭਾ ਯਾਤਰਾ ਦੌਰਾਨ ਹੋਇਆ ਜ਼ਬਰਦਸਤ ਧਮਾਕਾ
ਹੁਣ ਇਕ ਵਾਰ ਫਿਰ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਨੇ ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਹ ਕਿਹਾ ਸੀ ਕਿ ਉਨ੍ਹਾਂ ਕੋਲ ਉਕਤ ਸਮੇਂ ਦੌਰਾਨ ਕੀਤੀ ਗਈ ਪ੍ਰਚੇਜ਼ ਸਬੰਧੀ ਜਿੰਨਾ ਵੀ ਰਿਕਾਰਡ ਹੈ, ਉਹ 9 ਸਤੰਬਰ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਜਮ੍ਹਾ ਕਰਵਾਇਆ ਜਾਵੇ। ਇਸੇ ਪੱਤਰ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਇਸ ਸਬੰਧੀ ਦਫ਼ਤਰ ਵਿਚ ਉਪਲੱਬਧ ਸਾਰਾ ਰਿਕਾਰਡ ਚੰਡੀਗੜ੍ਹ ਵਿਚ ਜਮ੍ਹਾ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ- ਡਰੱਗ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫ਼ਾਸ਼, 5 ਕਿੱਲੋ ਹੈਰੋਇਨ ਤੇ 3.95 ਲੱਖ ਦੀ ਡਰੱਗ ਮਨੀ ਸਣੇ 3 ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ