ਰਾਸ਼ਨ ਡਿਪੂ ਹੋਲਡਰ ਵੈੱਲਫੇਅਰ ਸੋਸਾਇਟੀ ਨੇ ਪ੍ਰਸ਼ਾਸਕੀ ਕੰਪਲੈਕਸ ’ਚ ਕੀਤਾ ਪ੍ਰਦਰਸ਼ਨ

05/07/2022 12:42:17 PM

ਜਲੰਧਰ (ਚੋਪੜਾ)–ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਘਰ-ਘਰ ਰਾਸ਼ਨ ਪਹੁੰਚਾਉਣ ਦੇ ਫ਼ੈਸਲੇ ’ਤੇ ਨਵੇਂ ਲਾਇਸੈਂਸ ਜਾਰੀ ਕਰਕੇ ਕਿਸੇ ਕੰਪਨੀ, ਠੇਕੇਦਾਰ ਜਾਂ ਵਿਭਾਗ ਕੋਲੋਂ ਕੰਮ ਕਰਵਾਉਣ ਦੀ ਪੇਸ਼ਕਸ਼ ਰੱਦ ਕਰਨ ਦੀ ਮੰਗ ਨੂੰ ਲੈ ਕੇ ਰਾਸ਼ਨ ਡਿਪੂ ਹੋਲਡਰ ਵੈੱਲਫੇਅਰ ਸੋਸਾਇਟੀ ਨੇ ਬੀਤੇ ਦਿਨ ਪ੍ਰਸ਼ਾਸਕੀ ਕੰਪਲੈਕਸ ਵਿਚ ਰੋਸ-ਪ੍ਰਦਰਸ਼ਨ ਕੀਤਾ। ਪ੍ਰਧਾਨ ਅਨੂਪ ਸਰੀਨ ਅਤੇ ਚੇਅਰਮੈਨ ਸੁਭਾਸ਼ ਗੋਰੀਆ ਦੀ ਅਗਵਾਈ ਵਿਚ ਰਾਸ਼ਨ ਡਿਪੂ ਹੋਲਡਰਾਂ ਨੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਦੇ ਨਾਂ ਇਕ ਮੰਗ-ਪੱਤਰ ਵੀ ਦਿੱਤਾ।

ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

ਅਨੂਪ ਸਰੀਨ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਦੇ ਡਿਪੂ ਹੋਲਡਰ ਪਹਿਲਾਂ ਹੀ ਆਰਥਿਕ ਤੰਗੀ ਵਿਚੋਂ ਲੰਘ ਰਹੇ ਹਨ ਪਰ ਹੁਣ ਪੰਜਾਬ ਦੇ ਡਿਪੂ ਹੋਲਡਰਾਂ ਨੂੰ ਸਰਕਾਰ ਵੱਲੋਂ ਰਾਸ਼ਨ ਘਰ-ਘਰ ਪਹੁੰਚਾਉਣ ਦੀ ਸਕੀਮ ਵਿਚੋਂ ਬਾਹਰ ਕਰਨਾ, ਉਨ੍ਹਾਂ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਅਤੇ ਬੇਰੋਜ਼ਗਾਰ ਕਰਨ ਵਾਲਾ ਫੈਸਲਾ ਸਿੱਧ ਹੋਵੇਗਾ, ਜਦੋਂ ਕਿ ਪੰਜਾਬ ਦੇ ਡਿਪੂ ਹੋਲਡਰ ਪਹਿਲਾਂ ਹੀ ਦੇਸ਼ ਦੇ ਦੂਜੇ ਸੂਬਿਆਂ ਤੋਂ ਘੱਟ ਕਮੀਸ਼ਨ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਪੈਸਾ ਸਰਕਾਰ ਨੇ ਸਕੀਮ ਤਹਿਤ ਖਰਚ ਕਰਨ ਲਈ ਰੱਖਿਆ ਹੈ, ਉਸ ਨਾਲ ਡਿਪੂ ਹੋਲਡਰ ਵੀ ਆਸਾਨੀ ਅਤੇ ਪਾਰਦਰਸ਼ਿਤਾ ਨਾਲ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 3 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੀ ਕਣਕ ਨਹੀਂ ਮਿਲ ਰਹੀ। ਪੰਜਾਬ ਸਰਕਾਰ ਵੱਲੋਂ ਹੋਮ ਡਲਿਵਰੀ ਸਕੀਮ ਵਿਚੋਂ ਡਿਪੂ ਹੋਲਡਰਾਂ ਨੂੰ ਬਾਹਰ ਨਾ ਕੀਤਾ ਜਾਵੇ। ਇਸ ਮੌਕੇ ਕੇਵਲ ਕ੍ਰਿਸ਼ਨ ਕਾਲਾ, ਰਾਕੇਸ਼ ਭਾਟੀਆ, ਰਾਜੂ ਮੱਕੜ, ਪ੍ਰਵੀਨ ਕਪੂਰ, ਦੀਪਕ ਜੌੜਾ ਆਦਿ ਵੀ ਮੌਜੂਦ ਸਨ।

81 ਸਾਲਾ ਮਹਿਲਾ ਡਿਪੂ ਹੋਲਡਰ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ
ਡਿਪੂ ਹੋਲਡਰਾਂ ਦੇ ਪ੍ਰਦਰਸ਼ਨ ਵਿਚ 81 ਸਾਲਾ ਮਹਿਲਾ ਡਿਪੂ ਹੋਲਡਰ ਤੁਲਸੀ ਦੇਵੀ ਵੀ ਸ਼ਾਮਲ ਹੋਈ। ਤੁਲਸੀ ਦੇਵੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਭਾਰਗੋ ਕੈਂਪ ਵਿਚ ਰਾਸ਼ਨ ਡਿਪੂ ਚਲਾ ਰਹੀ ਹੈ ਪਰ ਹੁਣ ਸਰਕਾਰ ਦੀ ਰਾਸ਼ਨ ਘਰ-ਘਰ ਪਹੁੰਚਾਉਣ ਦੀ ਯੋਜਨਾ ਵਿਚੋਂ ਡਿਪੂ ਹੋਲਡਰਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ। ਤੁਲਸੀ ਦੇਵੀ ਨੇ ਕਿਹਾ ਕਿ ਪੰਜਾਬ ਵਿਚ ਉਨ੍ਹਾਂ ਵਰਗੇ ਕਈ ਡਿਪੂ ਹੋਲਡਰ ਹਨ, ਜਿਨ੍ਹਾਂ ਆਪਣੀ ਅੱਧੀ ਜ਼ਿੰਦਗੀ ਇਸੇ ਕੰਮ ਵਿਚ ਲਾ ਦਿੱਤੀ ਹੈ ਪਰ ਹੁਣ ਸਰਕਾਰ ਦਾ ਇਕ ਗਲਤ ਫ਼ੈਸਲਾ ਉਨ੍ਹਾਂ ਨੂੰ ਰੋਜ਼ੀ-ਰੋਟੀ ਤੋਂ ਮੁਥਾਜ ਕਰ ਦੇਵੇਗਾ। ਤੁਲਸੀ ਦੇਵੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਫ਼ੈਸਲੇ ’ਤੇ ਮੁੜ-ਵਿਚਾਰ ਕਰੇ ਅਤੇ ਡਿਪੂ ਹੋਲਡਰਾਂ ਨੂੰ ਵੀ ਆਪਣੀ ਨਵੀਂ ਸਕੀਮ ਵਿਚ ਸ਼ਾਮਲ ਕਰੇ।

ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News