ਜਬਰ-ਜ਼ਨਾਹ ਕਰ ਕੇ ਗਰਭਪਾਤ ਕਰਵਾਉਣ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ

11/14/2018 12:54:16 AM

ਮੁਕੇਰੀਆਂ,   (ਨਾਗਲਾ)-  ਮੁਕੇਰੀਆਂ ਪੁਲਸ ਨੇ ਇਕ ਨੌਜਵਾਨ  ਵਿਰੁੱਧ ਲਡ਼ਕੀ ਨੂੰ ਧੋਖੇ ਨਾਲ ਬੁਲਾ ਕੇ ਜਬਰ-ਜ਼ਨਾਹ ਕਰਕੇ ਗਰਭਵਤੀ ਕਰਨ, ਉਪਰੰਤ ਗਰਭਪਾਤ ਕਰਵਾਉਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਸਬੰਧ ’ਚ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੀਡ਼੍ਹਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮਨਦੀਪ ਸਿੰਘ ਨਾਂ ਦੇ ਲਡ਼ਕੇ ਨਾਲ ਮੇਰੀ ਫੇਸਬੁੱਕ ’ਤੇ ਜਾਣ ਪਹਿਚਾਣ ਹੋ ਗਈ। 
ਮਨਦੀਪ ਸਿੰਘ ਨੇ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਸਥਿਤ ਇਕ ਰੈਸਟੋਰੈਂਟ ’ਚ ਬੁਲਾਇਆ। ਜਿਸ ਦੀ ਪਹਿਲੀ ਮੰਜ਼ਿਲ ’ਤੇ ਮਨਦੀਪ ਸਿੰਘ ਨੇ ਮੇਰੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਿਸ ਕਾਰਨ ਮੈਂ ਗਰਭਵਤੀ ਹੋ ਗਈ। ਪੀਡ਼੍ਹਤਾ ਨੇ ਦੱਸਿਆ ਕਿ ਜਦ ਮੈਂ ਮਨਦੀਪ ਨੂੰ ਇਸ ਸਬੰਧੀ ਦੱਸਿਆ ਤਾਂ ਮਨਦੀਪ ਮੈਨੂੰ ਉਸੇ ਦਿਨ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਮਿਲਿਆ ਜਿੱਥੇ ਉਸ ਨੇ ਮੈਨੂੰ ਜ਼ਬਰਦਸਤੀ ਬੱਚਾ ਗਿਰਾਉਣ ਦੀ ਦਵਾਈ ਖੁਅਾ ਦਿੱਤੀ ਤੇ ਮੈਨੂੰ ਝੂਠੀ ਸਾਬਤ ਕਰਨ ਲਈ ਆਪਣੇ ਪਿੰਡ ਦੇ ਸਾਬਕਾ ਸਰਪੰਚ ਪਾਸੋਂ ਮੈਨੂੰ ਧਮਕੀਆਂ ਦਿਵਾਉਣ ਲੱਗ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਲਡ਼ਕੀ ਦੇ ਬਿਆਨਾਂ ਦੇ ਆਧਾਰ ’ਤੇ ਮਨਦੀਪ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਵਿਰੁੱਧ ਧਾਰਾ 376 ਅਧੀਨ ਕੇਸ ਦਰਜ ਕੀਤਾ ਹੈ।
 


Related News