ਜਲੰਧਰ-ਪਠਾਨਕੋਟ ਹਾਈਵੇਅ ''ਤੇ ਵਾਪਰਿਆ ਹਾਦਸਾ, 1 ਦੀ ਮੌਤ 3 ਜ਼ਖਮੀ

Saturday, Nov 16, 2019 - 10:15 AM (IST)

ਜਲੰਧਰ-ਪਠਾਨਕੋਟ ਹਾਈਵੇਅ ''ਤੇ ਵਾਪਰਿਆ ਹਾਦਸਾ, 1 ਦੀ ਮੌਤ 3 ਜ਼ਖਮੀ

ਕਿਸ਼ਨਗੜ੍ਹ (ਬੈਂਸ)— ਕਿਸ਼ਨਗੜ੍ਹ ਚੌਕ ਨੇੜੇ ਪੈਂਦੇ ਰਾਧਾ ਸਵਾਮੀ ਸਤਿਸੰਗ ਘਰ ਕੋਲ ਜਲਧੰਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਮੋਟਰਸਾਈਕਲ, ਟਿੱਪਰ ਟਰਾਲਾ ਅਤੇ ਇਨੋਵਾ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਅਤੇ ਤਿੰਨ ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਕਿਸ਼ਨਗੜ੍ਹ•ਚੌਕ ਤੋਂ ਭੋਗਪੁਰ ਵੱਲ ਨੂੰ ਤਿੰਨ ਮੋਟਰਸਾਈਕਲਾਂ 'ਤੇ ਕੁਝ ਨੌਜਵਾਨ ਆਪਣੇ ਨਜ਼ਦੀਕੀ ਪਿੰਡ ਸਾਧਾਂਵਾਲੀ (ਕਰਾੜੀ) ਅਤੇ ਸੀਤਲਪੁਰ ਰਾਣੀ ਭੱਟੀ ਵੱਲ ਨੂੰ ਜਾ ਰਹੇ ਸਨ। ਜਦੋਂ ਉਹ ਰਾਧਾ ਸੁਵਾਮੀ ਸਤਿਸੰਗ ਘਰ (ਕਿਸ਼ਨਗੜ) ਦੇ ਸਾਹਮਣੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੇ ਪਿੱਛਿਓਂ ਆ ਰਹੀ ਇਕ ਇਨੋਵਾ ਕਾਰ ਨੇ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ

ਮੋਟਰਸਾਈਕਲਾਂ ਨਾਲ ਟੱਕਰਾ ਕੇ ਇਨੋਵਾ ਕਾਰ ਬੇਕਾਬੂ ਹੋ ਕੇ ਭੋਗਪੁਰ ਵੱਲ ਨੂੰ ਜਾ ਰਹੇ ਇਕ ਟਿੱਪਰ ਟਰਾਲੇ ਨਾਲ ਜਾ ਟੱਕਰਾਈ, ਜਿਸ ਕਰਕੇ ਟਿੱਪਰ ਟਰਾਲਾ ਵੀ ਬੇਕਾਬੂ ਹੋ ਕੇ ਨਜ਼ਦੀਕੀ ਟੋਇਆ 'ਚ ਜਾ ਪਲਟਿਆ। ਇਸ ਹਾਦਸੇ 'ਚ ਇਨੋਵਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮੋਟਰਸਾਈਕਲ ਚਾਲਕ ਭੁਪਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਸੀਤਲਪੁਰ (ਰਾਣੀਭੱਟੀ) ਦੀ ਮੌਤ ਹੋ ਗਈ ਅਤੇ ਤਿੰਨ ਹੋਰ ਮੋਟਰਸਾਈਕਲ ਚਾਲਕ ਜੋ ਕੇ ਸਾਧਾਂਵਾਲੀ ਦੇ ਦੱਸੇ ਜਾ ਰਹੇ ਹਨ, ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਤਿੰਨਾਂ ਨੂੰ ਜ਼ਖਮੀ ਹਾਲਤ 'ਚ ਜ਼ੇਰੇ ਇਲਾਜ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ 'ਚ ਦਾਖਲ ਹਨ।


author

shivani attri

Content Editor

Related News