ਵਕੀਲ ਤੋਂ 2008 ਦੇ ਮਿੱਕੀ ਕਿਡਨੈਪਿੰਗ ਕੇਸ ਦੇ ਮੁਲਜ਼ਮ ਦਾ ਨਾਂ ਲੈ ਕੇ ਮੰਗੀ ਫਿਰੌਤੀ, ਪੈਸੇ ਲੈਣ ਆਇਆ ਬਦਮਾਸ਼ ਗ੍ਰਿਫ਼ਤਾਰ
Friday, Sep 19, 2025 - 01:02 PM (IST)

ਜਲੰਧਰ (ਵਰੁਣ)–ਐਡਵੋਕੇਟ ਮਨਦੀਪ ਸਿੰਘ ਸਚਦੇਵਾ ਤੋਂ ਖਾਲਿਸਤਾਨ ਸਮਰਥਕਾਂ ਵੱਲੋਂ ਫਿਰੌਤੀ ਮੰਗੀ ਗਈ। ਐਡਵੋਕੇਟ ਨੇ ਵੀ ਪੁਲਸ ਦਾ ਟ੍ਰੈਪ ਲੁਆ ਕੇ ਫਿਰੌਤੀ ਦੀ ਰਕਮ ਲੈਣ ਆਏ ਬਦਮਾਸ਼ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਜਾਣਕਾਰੀ ਦਿੰਦੇ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ 2008 ਵਿਚ ਮਿੱਕੀ ਕਿਡਨੈਪਿੰਗ ਕੇਸ ਵਿਚ ਉਨ੍ਹਾਂ ਜਤਿੰਦਰ ਸਿੰਘ ਉਰਫ਼ ਸਾਬੀ ਨਿਵਾਸੀ ਮੰਡ ਵੱਲੋਂ ਕੇਸ ਲੜਿਆ ਸੀ ਪਰ ਸਾਰੇ ਨਾਮਜ਼ਦ ਮੁਲਜ਼ਮ ਸੁਪਰੀਮ ਕੋਰਟ ਤਕ ਕੇਸ ਹਾਰ ਗਏ ਸਨ।
ਉਨ੍ਹਾਂ ਕਿਹਾ ਕਿ 15 ਸਤੰਬਰ ਨੂੰ ਉਨ੍ਹਾਂ ਨੂੰ ਇਕ ਫੇਸਬੁੱਕ ਆਈ. ਡੀ. ਤੋਂ ਮੈਸੇਜ ਆਇਆ। ਮੈਸੇਜ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਸੰਦੀਪ ਸਿੰਘ ਦੱਸ ਰਿਹਾ ਸੀ, ਜਿਸ ਨੇ ਦਾਅਵਾ ਕੀਤਾ ਕਿ ਉਹ ਜਤਿੰਦਰ ਸਿੰਘ ਉਰਫ਼ ਸਾਬੀ ਦੇ ਚਾਚੇ ਦਾ ਪੁੱਤ ਹੈ। ਉਸ ਨੇ ਕਿਹਾ ਕਿ ਜੇਕਰ ਉਸ (ਐਡਵੋਕੇਟ ਸਚਦੇਵਾ) ਨੇ ਡੇਢ ਲੱਖ ਰੁਪਏ ਨਾ ਦਿੱਤੇ ਤਾਂ ਉਹ ਉਸ ਨੂੰ ਪਰਿਵਾਰ ਸਮੇਤ ਜਾਨੋਂ ਮਾਰ ਦੇਵੇਗਾ। ਮੈਸੇਜ ਕਰਨ ਵਾਲੇ ਸੰਦੀਪ ਸਿੰਘ ਨੇ ਇਹ ਵੀ ਕਿਹਾ ਕਿ ਜਤਿੰਦਰ ਸਿੰਘ ਵੱਲੋਂ ਜੋ ਫ਼ੀਸ ਦਿੱਤੀ ਗਈ ਸੀ, ਉਸ ਦਾ ਕੰਮ ਨਹੀਂ ਹੋਇਆ ਪਰ ਹੁਣ ਉਹ ਪੈਸੇ ਵਸੂਲ ਲੈਣਗੇ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ! ਕਾਂਗਰਸ ਪਾਰਟੀ 'ਚ ਸਾਹਮਣੇ ਆਈ ਧੜੇਬੰਦੀ
ਐਡਵੋਕੇਟ ਮਨਦੀਪ ਸਿੰਘ ਸਚਦੇਵਾ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ। ਉਨ੍ਹਾਂ ਆਪਣੇ ਪੱਧਰ ’ਤੇ ਵੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਸੰਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਨਿਵਾਸੀ ਪ੍ਰੀਤ ਨਗਰ ਨਕੋਦਰ ਹੁਣ ਕੈਨੇਡਾ ਵਿਚ ਰਹਿ ਰਿਹਾ ਹੈ। ਸੰਦੀਪ ਸਿੰਘ ਭਿੰਡਰਾਂਵਾਲਾ ਦਾ ਸਮਰਥਕ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਫਿਰੌਤੀ ਮੰਗਣ ਦੇ ਕੇਸ ਦਰਜ ਹਨ।
ਦੂਜੇ ਪਾਸੇ ਐਡਵੋਕੇਟ ਸਚਦੇਵਾ ਨੇ ਸੰਦੀਪ ਨਾਲ ਸੰਪਰਕ ਕੀਤਾ ਅਤੇ ਪੈਸੇ ਮੰਗਵਾਉਣ ਨੂੰ ਕਿਹਾ। ਸੰਦੀਪ ਨੇ ਪੈਸੇ ਚੁੱਕਣ ਲਈ ਸੈਮ ਨੂੰ ਭੇਜਿਆ ਅੇਤ ਜਿਉਂ ਹੀ ਉਹ ਐਡਵੋਕੇਟ ਸਚਦੇਵਾ ਕੋਲ ਫਿਰੌਤੀ ਲੈਣ ਆਇਆ ਤਾਂ ਪਹਿਲਾਂ ਤੋਂ ਹੀ ਟ੍ਰੈਪ ਲਾ ਕੇ ਬੈਠੀ ਪੁਲਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਸੈਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਪਰ ਐਡਵੋਕੇਟ ਸਚਦੇਵਾ ਦਾ ਕਹਿਣਾ ਹੈ ਕਿ ਉਨ੍ਹਾਂ ਮੁਲਜ਼ਮ ਨੂੰ ਪੁਲਸ ਦੀ ਹਿਰਾਸਤ ਵਿਚ ਦੇ ਦਿੱਤਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਇੰਸਟਾਗ੍ਰਾਮ ਦੀ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਧੀ ਨੂੰ ਪੇਟ ਦਰਦ ਦੀ ਸ਼ਿਕਾਇਤ ਮਗਰੋਂ ਡਾਕਟਰ ਕੋਲ ਪੁੱਜੀ ਮਾਂ ਤੇ ਫਿਰ...
ਦੂਜੇ ਪਾਸੇ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਸ ਫੇਸਬੁੱਕ ਆਈ. ਡੀ. ਤੋਂ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਫਿਰੌਤੀ ਮੰਗੀ ਗਈ, ਉਸ ਆਈ. ਡੀ. ਤੋਂ ਸੀ. ਐੱਮ. ਪੰਜਾਬ ਭਗਵੰਤ ਸਿੰਘ ਮਾਨ ਸਮੇਤ ਕਈ ਆਗੂਆਂ ਨੂੰ ਗਾਲ੍ਹਾਂ ਵੀ ਕੱਢੀਆਂ ਜਾ ਚੁੱਕੀਆਂ ਹਨ। ਜਲਦ ਪੁਲਸ ਇਸ ਮਾਮਲੇ ਵਿਚ ਖ਼ੁਲਾਸਾ ਕਰ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਵੱਡੀ ਕਾਰਵਾਈ! 39 ਮੁੰਡੇ-ਕੁੜੀਆਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8