ਲਾਲਾ ਜੀ ਨੇ ਹੀ ਪੰਜਾਬ ਨੂੰ ਅੱਤਵਾਦ ਮੁਕਤ ਕਰਵਾਇਆ ਸੀ : ਰਾਜਿੰਦਰ ਬੇਰੀ

Sunday, Sep 09, 2018 - 04:26 PM (IST)

ਜਲੰਧਰ (ਮਹੇਸ਼)— ਗ੍ਰੇਟਵੇ ਮਾਡਲ ਹਾਈ ਸਕੂਲ ਕੋਟਪਕਸ਼ੀਆਂ 'ਚ ਲਾਲਾ ਜਗਤ ਨਾਰਾਇਣ ਜੀ ਦੀ 37ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦਾ ਸ਼ੁਭ ਆਰੰਭ ਲਾਲਾ ਜੀ ਦੀ ਤਸਵੀਰ 'ਤੇ ਫੁੱਲਾਂ ਦਾ ਹਾਰ ਪਾ ਕੇ ਅਤੇ ਫੁੱਲ ਭੇਟ ਕਰਕੇ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐੱਮ. ਡੀ. ਸੱਭਰਵਾਲ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਵੱਲੋਂ ਉਕਤ ਸਕੂਲ ਦੀ ਸਥਾਪਨਾ 1969 'ਚ ਆਪਣੇ ਕਰ ਕਮਲਾਂ ਨਾਲ ਕੀਤੀ ਗਈ ਸੀ ਅਤੇ ਲਾਲਾ ਜੀ ਦੇ ਹੁਕਮਾਂ ਅਨੁਸਾਰ ਅੱਜ ਤੱਕ ਸਾਡੀ ਸੰਸਥਾ ਸਿੱਖਿਆ ਦੇ ਨਾਲ-ਨਾਲ ਸੇਵਾ ਕੰਮਾਂ 'ਚ ਅੱਗੇ ਚੱਲ ਰਹੀ ਹੈ। ਇਸ ਮੌਕੇ ਰਾਜਿੰਦਰ ਬੇਰੀ ਨੇ ਕਿਹਾ ਕਿ ਸਕੂਲ ਵੱਲੋਂ ਸਮੇਂ 'ਤੇ ਕਰਵਾਏ ਜਾ ਰਹੇ ਸਬੰਧਤ ਆਯੋਜਨ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਦੇਸ਼ ਭਗਤਾਂ ਅਤੇ ਆਪਣੀ ਧਰਮ, ਸੰਸਕ੍ਰਿਤੀ ਸੱਭਿਅਤਾ ਬਾਰੇ ਜਾਣਕਾਰੀ ਮਿਲ ਸਕੇ। 
ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ 'ਚ ਜਦੋਂ ਵੱਡੇ ਵਪਾਰੀ ਅਤੇ ਅਤੇ ਆਗੂ ਪੰਜਾਬ ਛੱਡ ਕੇ ਚਲੇ ਗਏ ਸਨ। ਉਦੋਂ ਲਾਲਾ ਜੀ ਦਾ ਪਰਿਵਾਰ ਵੀ ਸਥਿਰ ਰਿਹਾ ਅਤੇ ਅੱਤਵਾਦ ਨਾਲ ਲੜਾਈ ਲੜਦੇ ਹੋਏ 2 ਸ਼ਹਾਦਤਾਂ ਦੇ ਕੇ ਅੱਤਵਾਦ ਤੋਂ ਮੁਕਤ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਬੇਸ਼ੱਕ ਸਰੀਰਕ ਤੌਰ 'ਤੇ ਸਾਡੇ ਵਿਚ ਨਹੀਂ ਪਰ ਉਨ੍ਹਾਂ ਦੇ ਵਿਚਾਰ ਅਤੇ ਸਿਧਾਂਤ ਅੱਜ ਵੀ ਜ਼ਿੰਦਾ ਹਨ। ਭੀਮ ਸੈਨ ਜਲੋਟਾ ਨੇ ਕਿਹਾ ਕਿ ਜੋ ਮਸ਼ਾਲ ਲਾਲਾ ਜੀ ਨੇ ਜਗਾਈ ਸੀ। ਰਮੇਸ਼ ਜੀ ਨੇ ਉਸੇ ਨੂੰ ਲੈ ਕੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਅਤੇ ਹੁਣ ਉਨ੍ਹਾਂ ਦਾ ਪਰਿਵਾਰ ਉਕਤ ਮਸ਼ਾਲ ਦੇ ਰਾਹੀਂ ਸਮਾਜ ਤੇ ਦੇਸ਼ ਨੂੰ ਰੌਸ਼ਨ ਕਰ ਰਿਹਾ ਹੈ। 

PunjabKesari
ਅਵਨੀਸ਼ ਅਰੋੜਾ ਨੇ ਕਿਹਾ ਕਿ ਲਾਲਾ ਜੀ ਪੱਤਰਕਾਰ ਦੇ ਨਾਲ ਮਹਾਨ ਸਮਾਜ ਸੁਧਾਰਕ ਵੀ ਸਨ। ਇਸ ਦੌਰਾਨ ਭਾਜਪਾ ਜ਼ਿਲਾ ਪ੍ਰਧਾਨ (ਦਿਹਾਤੀ) ਅਮਰਜੀਤ ਸਿੰਘ ਅਮਰੀ ਨੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਉਹ ਸਾਡੇ ਪਿਤਾ ਅਤੇ ਗੁਰੂ ਬਰਾਬਰ ਸਨ। ਜੀਵਨ ਵਿਚ ਅਨੇਕ ਪਹਿਲੂਆਂ ਦੇ ਬਾਰੇ ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਵਰਿੰਦਰ ਸ਼ਰਮਾ ਨੇ ਵੀ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਇਸ ਦੌਰਾਨ ਉਕਤ ਪਤਵੰਤਿਆਂ ਦੇ ਇਲਾਵਾ ਨਾਨਕੀ ਭਲਾਈ ਕੇਂਦਰ ਦੇ ਪ੍ਰਧਾਨ ਅਸ਼ੋਕ ਸੋਬਤੀ, ਸੰਕੀਰਤਨ ਮੰਦਰ ਸੈਦਾਂ ਗੇਟ ਦੇ ਮੁਖੀ ਪੰ. ਆਦਿਤਿਆ ਪ੍ਰਕਾਸ਼ ਸ਼ੁਕਲਾ, ਪਵਨ ਪੌਂਡੀ, ਭਾਜਪਾ ਨੇਤਾ ਚਾਂਦ ਭਨੋਟ, ਆਦਿ ਹੋਰ ਵੀ ਅਨੇਕਾਂ ਲੋਕਾਂ ਨੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।


Related News