ਬਦਹਾਲ RTO ’ਤੇ ਲੱਗਾ ਸਵਾਲੀਆ ਨਿਸ਼ਾਨ : ਹਜ਼ਾਰਾਂ ਲਾਇਸੈਂਸ-RCਪੈਂਡੈਂਸੀ ਆਖਿਰ ਕਦੋਂ ਤੱਕ ਰਹੇਗੀ?

Monday, Mar 04, 2024 - 12:38 PM (IST)

ਬਦਹਾਲ RTO ’ਤੇ ਲੱਗਾ ਸਵਾਲੀਆ ਨਿਸ਼ਾਨ : ਹਜ਼ਾਰਾਂ ਲਾਇਸੈਂਸ-RCਪੈਂਡੈਂਸੀ ਆਖਿਰ ਕਦੋਂ ਤੱਕ ਰਹੇਗੀ?

ਜਲੰਧਰ (ਚੋਪੜਾ)-ਜਲੰਧਰ ਜ਼ਿਲ੍ਹੇ ਵਿਚ ਰਿਜਨਲ ਟਰਾਂਸਪੋਰਟ ਅਫ਼ਸਰ (ਆਰ. ਟੀ. ਓ.) ਦੀ ਅਣਹੋਂਦ ਕਾਰਨ ਪਹਿਲਾਂ ਤੋਂ ਹੀ ਬਦਹਾਲ ਚੱਲ ਰਹੇ ਵਿਭਾਗ ਵਿਚ ਡਰਾਈਵਿੰਗ ਲਾਇਸੈਂਸ ਅਤੇ ਆਰ. ਸੀ. ਦੀ ਪੈਂਡੈਂਸੀ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਚੁੱਕੀ ਹੈ ਪਰ ਕੋਈ ਵੀ ਵਿਭਾਗੀ ਅਧਿਕਾਰੀ ਜਾਂ ਕਰਮਚਾਰੀ ਇਹ ਦੱਸ ਸਕਣ ਵਿਚ ਅਸਮਰੱਥ ਹੈ ਕਿ ਜਲੰਧਰ ਜ਼ਿਲ੍ਹੇ ਵਿਚ ਆਰ. ਟੀ. ਓ. ਵਿਚ ਸਮਾਰਟ ਕਾਰਡ ਦੀ ਅਪਰੂਵਲ ਨਾ ਮਿਲ ਸਕਣ ਕਾਰਨ 8,000 ਤੋਂ ਵੱਧ ਵਾਹਨਾਂ ਦੀ ਆਰ. ਸੀ. ਪ੍ਰਿੰਟ ਨਹੀਂ ਹੋ ਸਕੀ ਹੈ, ਜਦਕਿ ਲਾਇਸੈਂਸ ਅਪਰੂਵਲ ਦੀ ਗਿਣਤੀ ਵੀ 10,000 ਤਕ ਪਹੁੰਚ ਚੁੱਕੀ ਹੈ।

ਪੰਜਾਬ ਸਰਕਾਰ ਵੱਲੋਂ ਕਈ ਸਾਲ ਪਹਿਲਾਂ ਸੂਬੇ ਵਿਚ ਜ਼ਿਲਾ ਟਰਾਂਸਪੋਰਟ ਅਫ਼ਸਰ ਦੀ ਅਸਾਮੀ ਖ਼ਤਮ ਕਰ ਕੇ ਟਰਾਂਸਪੋਰਟ ਵਿਭਾਗ ਦਾ ਸਾਰਾ ਕੰਮ ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਨੂੰ ਸੌਂਪ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਲਾਂ ਪਹਿਲਾਂ ਦੀ ਤਰਜ਼ ’ਤੇ ਆਰ. ਟੀ. ਏ. ਦੀ ਸ਼ਕਤੀ ਘਟਾ ਕੇ ਆਰ. ਟੀ. ਓਜ਼ (ਪਹਿਲਾਂ ਡੀ. ਟੀ. ਓ.) ਨੂੰ ਵੱਖ-ਵੱਖ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜ਼ਿਲ੍ਹੇ ਵਿਚ ਤਾਇਨਾਤ ਪਹਿਲੇ ਆਰ. ਟੀ. ਓ. ਅਦਿੱਤਿਆ ਗੁਪਤਾ ਵਿਭਾਗੀ ਕੰਮਕਾਜ ਅਤੇ ਕਲਰਕਾਂ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਲੰਬੀ ਛੁੱਟੀ ’ਤੇ ਚਲੇ ਗਏ ਹਨ, ਜਿਸ ਤੋਂ ਬਾਅਦ ਡਰਾਈਵਰਾਂ ਅਤੇ ਵਾਹਨ ਮਾਲਕਾਂ ਦੀਆਂ ਪ੍ਰੇਸ਼ਾਨੀਆਂ ਇਕ ਤਰ੍ਹਾਂ ਨਾਲ ਆਸਮਾਨ ਨੂੰ ਛੂਹਣ ਲੱਗੀਆਂ ਹਨ।

ਇਹ ਵੀ ਪੜ੍ਹੋ: ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 'ਚ ਪੁੱਜੇ ਸਰਵਣ ਸਿੰਘ ਪੰਧੇਰ ਨੇ ਕੀਤੇ ਵੱਡੇ ਐਲਾਨ, ਦੱਸੀ ਅਗਲੀ ਰਣਨੀਤੀ

ਆਦਿੱਤਿਆ ਗੁਪਤਾ ਦੇ ਛੁੱਟੀ ’ਤੇ ਚਲੇ ਜਾਣ ਤੋਂ ਬਾਅਦ ਜ਼ਿਲੇ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ, ਡਰਾਈਵਿੰਗ ਲਾਇਸੈਂਸ, ਲਰਨਿੰਗ ਲਾਇਸੈਂਸ, ਇੰਟਰਨੈਸ਼ਨਲ ਲਾਇਸੈਂਸ ਸਮੇਤ ਕਈ ਦਸਤਾਵੇਜ਼ਾਂ ਨੂੰ ਆਨਲਾਈਨ ਅਪਰੂਵਲ ਨਹੀਂ ਮਿਲ ਪਾ ਰਹੀ। ਆਰ. ਟੀ. ਓ. ਦੇ ਨਾ ਹੋਣ ਕਾਰਨ ਉਨ੍ਹਾਂ ਦੀ ਆਈ. ਡੀ. ਬੰਦ ਰਹਿਣ ਕਰ ਕੇ ਹੁਣ ਵਾਹਨ ਮਾਲਕਾਂ ਨੂੰ ਆਰ. ਟੀ. ਓ. ਦੀ ਆਈ. ਡੀ. ਖੁੱਲ੍ਹਣ ਅਤੇ ਉਨ ੍ਹਾਂ ਦੀ ਅਰਜ਼ੀ ’ਤੇ ਅੰਗੂਠਾ ਲਾਉਣ ਦੀ ਉਡੀਕ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਸੈਕਟਰੀ ਆਰ. ਟੀ. ਏ.-ਕਮ-ਏ. ਡੀ. ਸੀ. (ਜਨਰਲ) ਅਮਿਤ ਮਹਾਜਨ ਨੂੰ ਅਾਰ. ਟੀ. ਓ. ਦਾ ਵਾਧੂ ਚਾਰਜ ਸੌਂਪਣ ਦੇ ਹੁਕਮ ਜਾਰੀ ਕੀਤੇ ਹਨ ਪਰ ਪਿਛਲੇ 1 ਹਫਤੇ ਤੋਂ ਵੱਧ ਸਮੇਂ ਤੋਂ ਮੇਜਰ ਅਮਿਤ ਮਹਾਜਨ ਆਰ. ਟੀ. ਓ. ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏੇ ਇਨ੍ਹਾਂ ਹੁਕਮਾਂ ਤੋਂ ਕਿਨਾਰਾ ਕਰ ਰਹੇ ਹਨ।

PunjabKesari

ਸਥਾਨਕ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਆਰ. ਟੀ. ਓ. ਦਫ਼ਤਰ ਵਿਚ ਇਨ੍ਹੀਂ ਦਿਨੀਂ ਆਰ. ਸੀ. ਅਤੇ ਲਾਇਸੈਂਸ ਦੀ ਪੈਂਡੈਂਸੀ ਕਾਰਨ ਵਾਹਨ ਮਾਲਕਾਂ ਨੂੰ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਅਪਰੂਵਲ ਨਹੀਂ ਮਿਲ ਪਾ ਰਹੀ, ਕਿਉਂਕਿ ਆਰ. ਟੀ. ਓ. ਦੀ ਅਪਰੂਵਲ ਮਿਲਣ ਤੋਂ ਬਾਅਦ ਹੀ ਆਰ. ਸੀ. ਅਤੇ ਲਾਇਸੈਂਸ ਦੀ ਚੰਡੀਗੜ੍ਹ ਤੋਂ ਪ੍ਰਿੰਟਿੰਗ ਹੋਣੀ ਹੈ। ਹਾਲਾਂਕਿ ਰੋਜ਼ਾਨਾ ਦੂਰ-ਦੁਰੇਡੇ ਤੋਂ ਆਰ. ਟੀ. ਓ. ਦਫ਼ਤਰ ਪਹੁੰਚਣ ਵਾਲੇ ਵਾਹਨ ਮਾਲਕਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ:  ਮੁਕੇਰੀਆਂ 'ਚ ਡੋਲੀ ਵਾਲੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਉੱਡੇ ਪਰੱਖਚੇ, ਮਚਿਆ ਚੀਕ-ਚਿਹਾੜਾ

ਪੰਜਾਬ ਸਰਕਾਰ ਨੇ ਪਿਛਲੇ ਵੀਰਵਾਰ ਏ. ਆਰ. ਟੀ. ਓ. ਵਜੋਂ ਵਿਜੇ ਗੋਇਲ ਦੀ ਨਿਯੁਕਤੀ ਕੀਤੀ ਹੈ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਏ. ਆਰ. ਟੀ. ਓ. ਨੂੰ ਆਰ. ਟੀ. ਓ. ਦੀ ਆਈ. ਡੀ. ਚਲਾਉਣ ਦੀ ਵਿਭਾਗ ਅਪਰੂਵਲ ਦਿੰਦਾ ਹੈ ਜਾਂ ਨਵੇਂ ਆਰ. ਟੀ. ਓ. ਦੀ ਨਿਯੁਕਤੀ ਕੀਤੀ ਜਾਂਦੀ ਹੈ, ਨਹੀਂ ਤਾਂ ਸੈਕਟਰੀ ਆਰ. ਟੀ. ਏ. ਮੇਜਰ ਅਮਿਤ ਮਹਾਜਨ ਹੀ ਆਰ. ਟੀ. ਓ. ਦਾ ਐਡੀਸ਼ਨਲ ਕਾਰਜਭਾਰ ਸੰਭਾਲ ਲੈਂਦੇ ਹਨ ਪਰ ਜੋ ਵੀ ਹੋਵੇ ਸੋਮਵਾਰ ਨੂੰ ਟਰਾਂਸਪੋਰਟ ਵਿਭਾਗ ਤੋਂ ਅਮਿਤ ਮਹਾਜਨ ਜਾਂ ਵਿਜੇ ਗੋਇਲ ਦੀ ਨਵੀਂ ਆਈ. ਡੀ. ਬਣਨ ਤੋਂ ਬਾਅਦ ਹੀ ਲਾਇਸੈਂਸ-ਆਰ. ਸੀ. ਦੀ ਪੈਂਡੈਂਸੀ ਨੂੰ ਖਤਮ ਕਰਨ ਦਾ ਕੰਮ ਸ਼ੁਰੂ ਹੋ ਸਕੇਗਾ।

ਵਾਹਨ ਮਾਲਕਾਂ ਦੀ ਵੱਡੀ ਦਿੱਕਤ : ਨਵੇਂ ਵਾਹਨਾਂ ਦੀ ਆਰ. ਸੀ. ਅਤੇ ਲਾਇਸੈਂਸ ਨਾ ਬਣਨ ਕਾਰਨ ਪੁਲਸ ਕਰ ਰਹੀ ਚਲਾਨ
ਜ਼ਿਲ੍ਹੇ ਵਿਚ ਸੈਕਟਰੀ ਆਰ. ਟੀ. ਏ. ਅਤੇ ਆਰ. ਟੀ. ਓ. ਦੇ ਕੰਮਕਾਜ ਨੂੰ ਵੱਖ-ਵੱਖ ਕਰਨ ਤੋਂ ਬਾਅਦ ਸ਼ੁਰੂ ਹੋਈਆਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਵਾਹਨ ਮਾਲਕਾਂ ਅਤੇ ਡਰਾਈਵਰਾਂ ਲਈ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਪਿਛਲੇ ਇਕ ਮਹੀਨੇ ਤੋਂ ਲਾਇਸੈਂਸ ਅਤੇ ਆਰ. ਸੀ. ਨੂੰ ਅਪਰੂਵਲ ਨਾ ਮਿਲਣ ਕਾਰਨ ਪੁਲਸ ਅਜਿਹੇ ਵਾਹਨ ਚਾਲਕਾਂ ਦੇ ਵੱਡੇ-ਵੱਡੇ ਚਲਾਨ ਕੱਟ ਰਹੀ ਹੈ। ਹਾਲਾਂਕਿ ਟਰਾਂਸਪੋਰਟ ਵਿਭਾਗ ਤੋਂ ਆਰ. ਸੀ. -ਲਾਇਸੈਂਸ ਨਾ ਮਿਲਣ ਵਿਚ ਵਾਹਨ ਮਾਲਕਾਂ ਦਾ ਕੋਈ ਕਸੂਰ ਨਹੀਂ ਹੈ, ਫਿਰ ਵੀ ਚੈਕਿੰਗ ਦੌਰਾਨ ਪੁਲਸ ਵੱਲੋਂ ਚਲਾਨ ਕੱਟੇ ਜਾ ਰਹੇ ਹਨ। ਜਿਹੜੇ ਲੋਕਾਂ ਨੇ ਕਰੀਬ ਡੇਢ ਮਹੀਨਾ ਪਹਿਲਾਂ ਵਾਹਨ ਖਰੀਦੇ ਸਨ, ਉਨ੍ਹਾਂ ਨੂੰ ਅਜੇ ਤੱਕ ਟਰਾਂਸਪੋਰਟ ਦਫ਼ਤਰ ਤੋਂ ਆਰ. ਸੀ. ਨਹੀਂ ਮਿਲੀ ਹੈ। ਇਹ ਲੋਕ ਆਰ. ਟੀ. ਓਜ਼ ਅਤੇ ਡੀਲਰਾਂ ਕੋਲ ਚੱਕਰ ਲਾ ਰਹੇ ਹਨ। ਆਰ. ਸੀ. ਨਾ ਮਿਲਣ ਕਾਰਨ ਲੋਕ ਵਾਹਨ ਖਰੀਦਣ ਤੋਂ ਬਾਅਦ ਵੀ ਉਨ੍ਹਾਂ ਨੂੰ ਸੜਕਾਂ ’ਤੇ ਚਲਾ ਨਹੀਂ ਪਾ ਰਹੇ ਹਨ। ਵਾਹਨ ਮਾਲਕਾਂ ਨੂੰ ਜਨਵਰੀ ਵਿਚ ਖਰੀਦੇ ਗਏ ਵਾਹਨਾਂ ਦੀ ਆਰ. ਸੀ. ਅਜੇ ਤੱਕ ਨਹੀਂ ਮਿਲੀ ਹੈ। ਡੀਲਰ ਲੋਕਾਂ ਨੂੰ ਆਰ. ਟੀ. ਓ. ਵਿਚ ਭੇਜ ਰਹੇ ਹਨ ਅਤੇ ਆਰ. ਟੀ. ਓ. ਅਧਿਕਾਰੀ ਡੀਲਰਾਂ ਕੋਲ ਭੇਜ ਰਹੇ ਹਨ, ਜਿਸ ਕਾਰਨ ਪ੍ਰੇਸ਼ਾਨ ਲੋਕ ਪੰਜਾਬ ਸਰਕਾਰ ਨੂੰ ਜੰਮ ਕੇ ਨਿੰਦ ਰਹੇ ਹਨ।

ਇਹ ਵੀ ਪੜ੍ਹੋ:  ਮੋਗਾ 'ਚ ਵੱਡੀ ਵਾਰਦਾਤ, ਚੌਂਕੀਦਾਰ ਦਾ ਕਹੀ ਤੇ ਹਥੌੜੇ ਮਾਰ ਕੇ ਬੇਰਹਿਮੀ ਨਾਲ ਕੀਤਾ ਕਤਲ (ਵੀਡੀਓ)
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News