ਪੰਜਾਬ ਦੀ ਜਵਾਨੀ 'ਨਿਗਲ' ਰਿਹੈ ਨਸ਼ਾ, ਹਰ 13 ਸਕਿੰਟ ਮਗਰੋਂ ਇਕ ਭਾਰਤੀ ਦੀ ਨਸ਼ੇ ਕਾਰਨ ਹੁੰਦੀ ਹੈ ਮੌਤ

Wednesday, Feb 09, 2022 - 01:47 PM (IST)

ਪੰਜਾਬ ਦੀ ਜਵਾਨੀ 'ਨਿਗਲ' ਰਿਹੈ ਨਸ਼ਾ, ਹਰ 13 ਸਕਿੰਟ ਮਗਰੋਂ ਇਕ ਭਾਰਤੀ ਦੀ ਨਸ਼ੇ ਕਾਰਨ ਹੁੰਦੀ ਹੈ ਮੌਤ

ਸੁਲਤਾਨਪੁਰ ਲੋਧੀ (ਧੀਰ)-ਭਾਵੇਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਸ਼ਿਆਂ ਦੇ ਮੁੱਦੇ ’ਤੇ ਇਕ-ਦੂਜੇ ਨੂੰ ਘੇਰ ਰਹੀਆਂ ਹਨ ਅਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਅਸੀ ਤਾਂ ਦੁੱਧ ਧੋਤੇ ਹਾਂ, ਨਸ਼ੇ ਤਾਂ ਦੂਜੇ ਵਿਕਾਉਂਦੇ ਹਨ ਪਰ ਅਸਲ ਸੱਚ ਇਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਸੂਬੇ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਯੋਗ ਉਪਰਾਲਾ ਨਹੀਂ ਕੀਤਾ। ਹੁਣ ਤੱਕ ਨਸ਼ਿਆਂ ’ਤੇ ਸਿਰਫ਼ ਸਿਆਸਤ ਹੀ ਹੋਈ ਹੈ। ਜਦਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਹਜ਼ਾਰਾਂ ਮੌਤਾਂ ਨਸ਼ਿਆਂ ਨਾਲ ਹੋਈਆਂ ਹਨ ਤੇ ਘਰ-ਘਰ ਸੱਥਰ ਵਿਛੇ ਹਨ। ਨਸ਼ਿਆਂ ਨੇ ਲੱਖਾਂ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਅਨੇਕਾਂ ਘਰਾਂ ਨੂੰ ਜਿੰਦਰੇ ਲਵਾ ਦਿੱਤੇ ਹਨ। ਅਖੌਤੀ ਬਾਬਿਆਂ ਦੇ ਡੇਰੇ ਵੀ ਨਸ਼ਿਆਂ ਦੇ ਅੱਡੇ ਬਣੇ ਹੋਏ ਹਨ। ਹਰ 13 ਸਕਿੰਟ ਬਾਅਦ ਇਕ ਭਾਰਤੀ ਦੀ ਮੌਤ ਨਸ਼ੇ ਕਰਕੇ ਹੁੰਦੀ ਅਤੇ ਪੰਜਾਬ ’ਚ ਹਰ ਘੰਟਿਆਂ ਬਾਅਦ ਇਕ ਨੌਜਵਾਨ ਨਸ਼ੇੜੀ ਮੁੰਡਾ ਮੌਤ ਦੇ ਮੂੰਹ ’ਚ ਜਾ ਰਿਹਾ ਹੈ। ਜੋ ਇਹ ਸਾਰਾ ਕੁਝ ਵਾਪਰ ਰਿਹਾ ਹੈ ਤਾਂ ਫਿਰ ਸਾਡੇ ਪੰਜਾਬ ਦਾ ਭਵਿੱਖ ਕੀ ਰਹਿ ਗਿਆ?

ਭਾਵੇਂ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਨੇ ਸੂਬੇ ਦੇ ਕਈ ਸਰਕਾਰੀ ਹਸਪਤਾਲਾਂ ’ਚ ਆਰਜ਼ੀ ਤੌਰ ’ਤੇ ਨਸ਼ਾ ਛੁਡਾਊ ਕੇਂਦਰ ਤਾਂ ਬਣਵਾਏ ਸਨ ਪਰ ਜੇਕਰ ਦੇਖਿਆ ਜਾਵੇ ਤਾਂ ਇਨ੍ਹਾਂ ਕੇਂਦਰਾਂ ’ਚ ਜ਼ਿਆਦਾ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਡਾਕਟਰਾਂ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰਾਂ ’ਚ ਹੋਰ ਸਟਾਫ਼ ਅਤੇ ਅਮਲੇ ਦੀ ਵੀ ਘਾਟ ਹੈ। ਦਵਾਈਆਂ ਵੀ ਲੋੜ ਅਨੁਸਾਰ ਨਹੀਂ ਮਿਲਦੀਆਂ। ਸਹੀ ਇਲਾਜ ਨਾ ਹੋਣ ਕਾਰਨ ਸਰਕਾਰੀ ਹਸਪਤਾਲਾਂ ਦੇ ਨਸ਼ਾ ਛੁਡਾਊ ਕੇਂਦਰ ਖਾਲੀ ਪਏ ਰਹਿੰਦੇ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਸੂਬੇ ’ਚ ਇਕ ਨਜ਼ਰ ਮਾਰੀਏ ਤਾਂ ਰੋਜ਼ਾਨਾ ਲੱਖਾਂ ਰੁਪਏ ਦਾ ਨਸ਼ਾ ਲੋਕ ਖਾ ਰਹੇ ਹਨ ਅਤੇ ਅਨੇਕਾਂ ਘਰਾਂ ਦੀ ਹਾਲਤ ਨਸ਼ਿਆਂ ਕਰਕੇ ਕੰਗਾਲਾਂ ਵਾਲੀ ਬਣੀ ਹੋਈ ਹੈ। ਨਸ਼ਿਆਂ ਕਾਰਨ ਵੱਡੇ ਪੱਧਰ ’ਤੇ ਆਰਥਿਕ ਸੱਟ ਵੱਜੀ ਹੈ। ਨਸ਼ਿਆਂ ਕਾਰਨ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ ਤੱਕ ਵਿਕ ਗਈ। ਕਿਸਾਨੀ ਘਰਾਂ ਨਾਲ ਜੁਡ਼ੇ ਮੁੰਡੇ ਨਸ਼ਿਆਂ ਦੀ ਪੂਰਤੀ ਲਈ ਦਿਹਾੜੀਆਂ ਕਰ ਰਹੇ ਹਨ। ਕਈ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ, ਚੋਰੀਆਂ, ਡਾਕੇ ਮਾਰ ਰਹੇ ਹਨ।

ਲੋਕ ਖ਼ੁਦ ਹੋਣ ਜਾਗੂਰਕ
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕ ਖ਼ੁਦ ਜਾਗਰੂਕ ਹੋਣ ਤੇ ਇਕੱਠੇ ਹੋ ਕੇ ਯੋਗ ਉਪਰਾਲੇ ਕਰਨ, ਕਿਉਂਕਿ ਨਸ਼ਿਆਂ ਦਾ ਰੁਝਾਨ ਬੇਹੱਦ ਮਾੜਾ ਹੈ ਅਤੇ ਇਸ ਦੇ ਖ਼ਾਤਮੇ ਲਈ ਇੱਕਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਨਾ। ਜੇਕਰ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸੁਪਨੇ ਪੂਰੇ ਕਰਨੇ ਹਨ ਅਤੇ ਇਕ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ ਤਾਂ ਸਭ ਵਰਗਾਂ ਦੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਬੀੜਾ ਚੁੱਕਣ ਦੀ ਤੁਰੰਤ ਲੋਡ਼ ਹੈ।

ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, ‘ਪਿੱਠ 'ਚ ਛੁਰਾ ਮਾਰਨ ਵਾਲਿਆਂ ਬਾਰੇ ਇਹ ਲੜਾਈ ਜਿੱਤਣ ਤੋਂ ਬਾਅਦ ਗੱਲ ਕਰਾਂਗਾ’

ਨਸ਼ਿਆਂ ਨੇ ਰਿਸ਼ਤੇ ਕੀਤੇ ਖ਼ਤਮ
ਨਸ਼ੇ ਦੀ ਖ਼ਾਤਰ ਪੁੱਤ ਨੇ ਮਾਂ ਨੂੰ ਮਾਰਿਆ, ਨਂਸ਼ੇ ਲਈ ਪੈਸੇ ਨਾ ਦੇਣ ’ਤੇ ਪਿਓ ਦਾ ਗਲ ਵੱਢ ਦਿੱਤਾ, ਨਸ਼ੇ ਖ਼ਾਤਰ ਭੈਣ ਦੀ ਇੱਜ਼ਤ ਨਿਲਾਮ ਕਰ ਦਿੱਤੀ, ਘਰਵਾਲੀ ਨੂੰ ਮਾਰਿਆ। ਨਸ਼ੇ ਦੀ ਖ਼ਾਤਰ ਹੀਕੋਈ ਬਾਪ-ਧੀ ਦਾ ਮਾਸ ਵੇਚਣ ਤੋਂ ਸੰਕੋਚ ਨਹੀਂ ਕਰਦਾ। ਨਸ਼ਾ ਸਿਰਫ ਘਰ ਨੂੰ ਹੀ ਨਹੀਂ, ਸਗੋਂ ਪੂਰੇ ਸਮਾਜ ਨੂੰ ਨਰਕ ਬਣਾ ਦਿੰਦਾ ਹੈ। ਨਸ਼ਿਆਂ ਦੀ ਪੂਰਤੀ ਲਈ ਨਸ਼ਈ ਹਰ ਗਲਤ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦਾ ਦਾਅਵਾ, ਸੂਬੇ ’ਚ ਬਣੇਗੀ ਭਾਜਪਾ ਦੀ ਸਰਕਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News