ਕੁਝ ਘੰਟੇ ਖਿੜੀ ਧੁੱਪ ਨਾਲ ਪੰਜਾਬ ਦੇ ਰੂਟਾਂ ਲਈ ਵਧੀ ਮੁਸਾਫਿਰਾਂ ਦੀ ਗਿਣਤੀ ਨੇ ਘਾਟੇ ’ਤੇ ਲਾਇਆ ‘ਮੱਲ੍ਹਮ’

12/19/2020 1:22:19 PM

ਜਲੰਧਰ (ਪੁਨੀਤ)— ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਪਈ ਹੋਈ ਸੀ, ਜਿਸ ਕਾਰਨ ਠੰਡ ਬਹੁਤ ਜ਼ਿਆਦਾ ਸੀ ਅਤੇ ਬੱਸਾਂ ’ਚ ਸਫ਼ਰ ਕਰਨ ਵਾਲੇ ਮੁਸਾਫ਼ਿਰ ਬਹੁਤ ਘੱਟ ਨਜ਼ਰ ਆ ਰਹੇ ਸਨ ਪਰ ਦੁਪਹਿਰ ਸਮੇਂ ਕੁਝ ਘੰਟੇ ਧੁੱਪ ਖਿੜ ਉੱਠੀ, ਜਿਸ ਕਾਰਨ ਬੱਸਾਂ ’ਚ ਮੁਸਾਫ਼ਿਰਾਂ ਦੀ ਗਿਣਤੀ ਵਧੀ ਨਜ਼ਰ ਆਈ। ਦੂਜੇ ਸੂਬਿਆਂ ਤੋਂ ਆਉਣ-ਜਾਣ ਵਾਲੀਆਂ ਬੱਸਾਂ ਨੂੰ ਨਿਰਾਸ਼ ਹੋਣਾ ਪਿਆ ਪਰ ਪੰਜਾਬ ਦੇ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਦੇ ਮੁਸਾਫਿਰਾਂ ਦੀ ਗਿਣਤੀ ਵਧਣ ਨਾਲ ਪ੍ਰਾਈਵੇਟ ਟਰਾਂਸਪੋਰਟਰਾਂ ਸਮੇਤ ਰੋਡਵੇਜ਼ ਦੇ ਅਧਿਕਾਰੀਆਂ ਨੇ ਰਾਹਤ ਮਹਿਸੂਸ ਕੀਤੀ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ

ਪੰਜਾਬ ਦੇ ਰੂਟਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ, ਹੁਸ਼ਿਆਰਪੁਰ, ਬਟਾਲਾ ਅਤੇ ਅੰਮ੍ਰਿਤਸਰ ਸਾਹਿਬ ਲਈ ਮੁਸਾਫ਼ਿਰਾਂ ਦੀ ਗਿਣਤੀ ਵੱਧ ਰਹਿੰਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਰੂਟ ’ਤੇ ਅਧਿਕਾਰੀਆਂ ਨੇ ਪੂਰਾ ਫੋਕਸ ਕੀਤਾ ਹੋਇਆ ਹੈ। ਚੰਡੀਗੜ੍ਹ ਲਈ 1-2 ਪ੍ਰਾਈਵੇਟ ਟਰਾਂਸਪੋਰਟਰਾਂ ਕੋਲ ਹੀ ਲਾਇਸੈਂਸ ਹੈ, ਜਿਸ ਕਾਰਨ ਚੰਡੀਗੜ੍ਹ ਜਾਣ ਲਈ ਮੁਸਾਫ਼ਿਰ ਪੰਜਾਬ ਰੋਡਵੇਜ਼ ਵਿਚ ਵਧੇਰੇ ਸਫਰ ਕਰਦੇ ਹਨ, ਹਾਲਾਂਕਿ ਪ੍ਰਾਈਵੇਟ ਟਰਾਂਸਪੋਰਟ ਚੰਡੀਗੜ੍ਹ ਰੂਟ ’ਤੇ ਚੱਲਦੀ ਹੈ ਪਰ ਇਹ ਚੰਡੀਗੜ੍ਹ ਵਿਚ ਐਂਟਰ ਨਹੀਂ ਕਰਦੀ।

ਇਹ ਵੀ ਪੜ੍ਹੋ: ਦੁੱਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਦਿੱਲੀ ਜਾ ਰਹੇ ਬਲਾਚੌਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਵੋਲਵੋ ਬੱਸਾਂ ਚਲਾਉਣ ਦੀ ਅਜੇ ਕੋਈ ਯੋਜਨਾ ਨਹੀਂ
ਪੰਜਾਬ ਰੋਡਵੇਜ਼ ਵੱਲੋਂ ਦਿੱਲੀ ਲਈ ਵੋਲਵੋ ਬੱਸਾਂ ਚਲਾਉਣ ਦੀ ਸ਼ੁਰੂਆਤ ਹੀ ਕੀਤੀ ਗਈ ਸੀ ਕਿ ਕਿਸਾਨਾਂ ਵੱਲੋਂ ਦਿੱਲੀ ਦਾ ਰਾਹ ਬੰਦ ਕਰ ਦਿੱਤਾ ਗਿਆ। ਇਸ ਕਾਰਣ ਪੰਜਾਬ ਰੋਡਵੇਜ਼ ਵੱਲੋਂ ਤੁਰੰਤ ਵੋਲਵੋ ਬੱਸਾਂ ਦੀ ਸਰਵਿਸ ਰੋਕ ਦਿੱਤੀ ਗਈ। ਠੰਡ ਦੇ ਇਸ ਮੌਸਮ ਵਿਚ ਮੁਸਾਫ਼ਿਰਾਂ ਵੱਲੋਂ ਅੰਬਾਲਾ ਤੱਕ ਬੱਸਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਲਵੋ ਬੱਸਾਂ ਚਲਾਉਣ ਦੀ ਅਜੇ ਕੋਈ ਯੋਜਨਾ ਨਹੀਂ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News