ਕੱਚੇ ਮੁਲਾਜ਼ਮਾਂ ਦਾ ਫੁੱਟਿਆ ਗੁੱਸਾ, ਵਿਧਾਇਕ ਬੇਰੀ ਦੇ ਦਫ਼ਤਰ ਮੂਹਰੇ ਕੱਢੀ ਭੜਾਸ

08/13/2020 3:45:55 PM

ਜਲੰਧਰ (ਸੋਨੂੰ)— ਪੰਜਾਬ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾ ਵੱਲੋਂ ਅੱਜ ਇਕ ਮਾਰਚ ਕੱਢਦੇ ਹੋਏ ਜਲੰਧਰ ਸੈਂਟਰਲ ਹਲਕੇ ਦੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਜੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕੱਲ੍ਹ ਸਮਾਰਟ ਫੋਨ ਦੇ ਕੇ ਆਪਣੇ ਚੋਣ ਮੈਨੀਫੈਸਟੋ ਦੇ ਵਾਅਦੇ ਨੂੰ ਪੂਰਾ ਕੀਤਾ ਗਿਆ ਪਰ ਦੂਜੇ ਪਾਸੇ ਇਸੇ ਮੈਨੀਫੈਸਟੋ 'ਚ ਹੋਰ ਵੀ ਕਈ ਵਾਅਦੇ ਨੇ ਜਿੰਨ੍ਹਾਂ ਨੂੰ ਪੂਰਾ ਨਾ ਕਰਨ 'ਤੇ ਇਨ੍ਹਾਂ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਆਪਣਾ ਰੋਸ ਹੈ । ਇਸੇ ਤਰ੍ਹਾਂ ਹੀ ਕੁਝ ਲੋਕ ਸਿੱਖਿਆ ਵਿਭਾਗ ਦੇ ਕਾਮੇ ਹਨ, ਜਿੰਨਾ ਨੂੰ ਪੱਕਾ ਕਰਨ ਦਾ ਵਾਅਦਾ ਇਸ ਮੈਨੀਫੈਸਟੋ 'ਚ ਕੀਤਾ ਗਿਆ ਸੀ ।

PunjabKesari

ਅੱਜ ਇਨ੍ਹਾਂ ਲੋਕਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅਤੇ ਮਾਰਚ ਕੱਢ ਸਰਕਾਰ ਨੂੰ ਆਪਣਾ ਰੋਸ ਜਤਾਇਆ। ਇਨ੍ਹਾਂ ਮੁਤਾਬਕ ਪਹਿਲੇ ਪਿਛਲੀ ਅਕਾਲੀ ਦਲ ਸਰਕਾਰ ਨੇ ਇਨ੍ਹਾਂ ਨੂੰ ਧੋਖਾ ਦਿੱਤਾ ਅਤੇ ਇਸ ਤੋਂ ਬਾਅਦ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਇਨ੍ਹਾਂ ਲੋਕਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਪਰ ਇਸ ਸਰਕਾਰ ਨੇ ਵੀ ਇਨ੍ਹਾਂ ਨੂੰ ਸਿਰਫ ਲਾਰਾ ਹੀ ਲਾਇਆ। ਇਸੇ ਕਰਕੇ ਅੱਜ ਇਹ ਲੋਕ ਸਰਕਾਰ ਨੂੰ ਉਨ੍ਹਾਂ ਦਾ ਮੈਨੀਫੈਸਟੋ ਵਾਪਸ ਕਰਨਾ ਚਾਉਂਦੇ ਹਨ। ਇਨ੍ਹਾਂ ਮੁਤਾਬਕ ਜਿੱਦਾਂ ਸਰਕਾਰ ਨੇ ਕੱਚੇ ਤੌਰ 'ਤੇ ਭਰਤੀ ਕੀਤੇ ਮਾਸਟਰਾਂ ਨੂੰ ਪੱਕਾ ਕੀਤਾ ਹੈ। ਓਦਾਂ ਹੀ ਇਨ੍ਹਾਂ ਨੂੰ ਵੀ ਪੱਕਾ ਕੀਤਾ ਜਾਵੇ।


shivani attri

Content Editor

Related News