ਪੰਜਾਬ ’ਚ ਲਗਾਤਾਰ ਬਿਖਰ ਰਿਹੈ ਪੰਥਕ ਵੋਟ, ਅਕਾਲੀ ਦਲ ਦੀ ਪਕੜ ਤੋਂ ਹੋਇਆ ਦੂਰ

06/28/2022 11:42:58 AM

ਜਲੰਧਰ (ਵਿਸ਼ੇਸ਼) - ਲੁਧਿਆਣਾ ਵਿਖੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ’ਚ ਇਕ ਵਾਰ ਆਪਣੇ ਸੰਬੋਧਨ ’ਚ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਕਿਹਾ ਸੀ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਜਿਸ ਰਸਤੇ ’ਤੇ ਚੱਲ ਰਿਹਾ ਹੈ, ਇਕ ਦਿਨ ਉਹ ਪੂਰੀ ਤਰ੍ਹਾਂ ਬਿਖਰ ਜਾਵੇਗਾ। ਉਨ੍ਹਾਂ ਦੀ ਇਸ ਗੱਲ ਨੂੰ ਉਸ ਵੇਲੇ ਕੁਝ ਵੱਖਰੇ ਢੰਗ ਨਾਲ ਲਿਆ ਗਿਆ ਸੀ, ਕਿਉਂਕਿ ਉਸ ਵੇਲੇ ਅਕਾਲੀ ਦਲ ’ਤੇ ਪ੍ਰਕਾਸ਼ ਸਿੰਘ ਬਾਦਲ ਦਾ ਪੂਰੀ ਤਰ੍ਹਾਂ ਦਬਦਬਾ ਕਾਇਮ ਸੀ। ਜਥੇਦਾਰ ਵੱਲੋਂ ਕਹੀ ਗਈ ਇਸ ਗੱਲ ਨੂੰ ਸ਼ਾਇਦ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ ਹੋਵੇਗਾ ਪਰ ਅੱਜ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਹਾਲਤ ਹੈ, ਉਹ ਸਾਰਿਆਂ ਦੇ ਸਾਹਮਣੇ ਹੈ।

ਪੜ੍ਹੋ ਇਹ ਵੀ ਖ਼ਬਰ:  ਜਲੰਧਰ ਤੋਂ ਦੁਖ਼ਦ ਖ਼ਬਰ: ਜਨਮ ਦਿਨ ਦੀ ਪਾਰਟੀ ਦੌਰਾਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗੇ 2 ਵਿਦਿਆਰਥੀ, 1 ਦੀ ਮੌਤ

ਪੰਜਾਬ ’ਚ 2017 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। ਪਹਿਲਾਂ ਤਾਂ ਸੱਤਾ ਹੱਥੋਂ ਗਈ, ਉਸ ਤੋਂ ਬਾਅਦ ਪੰਜਾਬ ’ਚ ਭਾਜਪਾ ਨਾਲ ਗਠਜੋੜ ਟੁੱਟ ਗਿਆ। ਹੁਣ 2022 ’ਚ ਹੋਈਆਂ ਚੋਣਾਂ ਵਿਚ ਪਾਰਟੀ 3 ਸੀਟਾਂ ’ਤੇ ਸਿਮਟ ਕੇ ਰਹਿ ਗਈ। ਉਸ ਤੋਂ ਬਾਅਦ ਵੀ ਅਕਾਲੀ ਦਲ ਨੂੰ ਕਿਤਿਓਂ ਕੋਈ ਆਕਸੀਜਨ ਨਹੀਂ ਮਿਲ ਰਹੀ। ਅਕਾਲੀ ਦਲ ਨੂੰ ਸੰਗਰੂਰ ਦੀ ਲੋਕ ਸਭਾ ਉਪ-ਚੋਣ ਵਿਚ ਵੀ ਮੂੰਹ ਦੀ ਖਾਣੀ ਪਈ।

ਪੜ੍ਹੋ ਇਹ ਵੀ ਖ਼ਬਰ: ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

ਪੰਜਾਬ ’ਚ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਹੀ ਨਹੀਂ ਸਗੋਂ ਪੰਥਕ ਵੋਟ ਬੈਂਕ ਵੀ ਬਿਖਰ ਰਿਹਾ ਹੈ। ਇਕ ਸਮਾਂ ਸੀ ਜਦੋਂ ਪੰਥਕ ਵੋਟ ਬੈਂਕ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੈ। 2017 ਦੀਆਂ ਚੋਣਾਂ ਨੂੰ ਵੇਖਿਆ ਜਾਵੇ ਤਾਂ ਪੰਜਾਬ ਦਾ ਸਿੱਖ ਵੋਟ ਬੈਂਕ ਹੁਣ ਕਿਸੇ ਇਕ ਦੇ ਪੱਲੇ ਨਾਲ ਬੱਝ ਕੇ ਨਹੀਂ ਰਹਿਣਾ ਚਾਹੁੰਦਾ, ਸਗੋਂ ਉਸ ਦੀ ਸੋਚ ਇਹ ਬਣ ਰਹੀ ਹੈ ਕਿ ਜੋ ਪੰਥ ਨੂੰ ਜਾਣੇ ਅਤੇ ਪੰਥ ਦੇ ਹੱਕ ’ਚ ਕੰਮ ਕਰੇ, ਉਸ ਨੂੰ ਵੋਟ ਪਾ ਦਿਓ, ਨਹੀਂ ਤਾਂ ਅਕਾਲੀ ਦਲ ਨੂੰ ਹਰਾਉਣਾ ਇੰਨਾ ਸੌਖਾ ਨਾ ਹੁੰਦਾ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਸੰਗਰੂਰ ’ਚ ਹੋਈ ਉਪ-ਚੋਣ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਪੰਥਕ ਵੋਟ ਪੂਰੀ ਤਰ੍ਹਾਂ ਬਿਖਰ ਗਿਆ ਹੈ। ਸੰਗਰੂਰ ਦੀ ਚੋਣ ’ਚ ਇਕ ਪਾਸੇ ਜਿੱਥੇ ਸਿਮਰਨਜੀਤ ਸਿੰਘ ਮਾਨ ਮੈਦਾਨ ਵਿਚ ਸਨ, ਉੱਥੇ ਦੂਜੇ ਪਾਸੇ ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੈਦਾਨ ਵਿਚ ਸੀ। ਦੋਵੇਂ ਨੇਤਾ ਪੰਥ ਨਾਲ ਸਬੰਧਤ ਸਨ ਅਤੇ ਕਾਇਦੇ ਨਾਲ ਦੋਵਾਂ ’ਚ ਵੋਟ ਸ਼ੇਅਰ ਹੋਣਾ ਚਾਹੀਦਾ ਸੀ ਪਰ ਇਸ ਚੋਣ ਵਿਚ ਮਾਨ ਪੰਥਕ ਵੋਟ ਦਾ ਵੱਡਾ ਹਿੱਸਾ ਲੈ ਗਏ, ਜਦੋਂਕਿ ਰਾਜੋਆਣਾ ਦੀ ਭੈਣ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਇਹ ਵੋਟ ਹੋਰ ਪਾਰਟੀਆਂ ਦੇ ਹਿੱਸੇ ’ਚ ਵੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

‘ਆਪ’ ਤੋਂ ਪੰਥਕ ਵੋਟ ਦੀ ਦੂਰੀ
ਪੰਜਾਬ ’ਚ ਫਰਵਰੀ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਕ-ਪਾਸੜ ਨਤੀਜਾ ਰਿਹਾ ਅਤੇ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਭਰਪੂਰ ਵੋਟ ਦਿੱਤੇ ਪਰ 3 ਮਹੀਨਿਆਂ ਬਾਅਦ ਇਹ ਵੋਟ ਪਾਰਟੀ ਦੇ ਹੱਥੋਂ ਨਿਕਲ ਕੇ ਸਿਮਰਨਜੀਤ ਸਿੰਘ ਮਾਨ ਤੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦੇ ਪੱਖ ’ਚ ਚਲੇ ਗਏ। ਇਸ ਦਾ ਇਕ ਵੱਡਾ ਕਾਰਨ ਰਿਹਾ ਕਿ ਪੰਜਾਬ ’ਚ ਸਿੱਖ ਵਰਗ ਬਰਗਾੜੀ ਤੇ ਬੇਅਦਬੀ ਕਾਂਡ ਕਾਰਨ ਰੋਸ ਵਿਚ ਹੈ ਅਤੇ ਅਜੇ ਤਕ ਨਵੀਂ ਸਰਕਾਰ ਨੇ ਇਸ ਮਾਮਲੇ ’ਚ ਕੁਝ ਨਹੀਂ ਕੀਤਾ, ਜਿਸ ਕਾਰਨ ਵੋਟ ਬੈਂਕ ਮੁੜ ਬਿਖਰ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)


rajwinder kaur

Content Editor

Related News