ਪ੍ਰਿੰਸ ਬਾਬਾ ਦੇ ਘਰੋਂ ਬਰਾਮਦ ਹੋਏ ਲੁੱਟ ਦੇ 55 ਹਜ਼ਾਰ ਰੁਪਏ, ਚਚੇਰੇ ਭਰਾ ਪੁੱਜੇ ਜੇਲ

08/08/2019 1:23:26 PM

ਜਲੰਧਰ (ਵਰੁਣ)— ਸ਼ਹਿਰ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇਣ ਵਾਲੇ ਪ੍ਰਿੰਸ ਬਾਬਾ ਦੇ ਘਰ ਤੋਂ ਸੀ. ਆਈ. ਏ. ਸਟਾਫ-1 ਦੀ ਟੀਮ ਨੇ 55 ਹਜ਼ਾਰ ਰੁਪਏ ਲੁੱਟ ਦੇ ਬਰਾਮਦ ਕਰ ਲਏ ਹਨ। ਪੁਲਸ ਨੇ ਬੁੱਧਵਾਰ ਨੂੰ ਪ੍ਰਿੰਸ ਬਾਬਾ ਸਮੇਤ ਉਸ ਦੇ ਦੋਵੇਂ ਚਚੇਰੇ ਭਰਾਵਾਂ ਅਤੇ ਦੋ ਹੋਰ ਸਾਥੀਆਂ ਨੂੰ ਰਿਮਾਂਡ ਖਤਮ ਹੋਣ 'ਤੇ ਅਦਾਲਤ ਵਿਚ ਪੇਸ਼ ਕੀਤਾ ਜਿਸ ਤੋਂ ਬਾਅਦ ਬਾਬਾ ਦੇ ਚਚੇਰੇ ਭਰਾ ਅਰਸ਼ਦੀਪ ਉਰਫ ਵੱਡਾ ਪ੍ਰੀਤ ਅਤੇ ਸੁਖਪ੍ਰੀਤ ਸਿੰਘ ਉਰਫ ਪ੍ਰੀਤ ਨੂੰ ਜੇਲ ਭੇਜ ਦਿੱਤਾ।

ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਵਾਸੀ ਮਖਦੂਮਪੁਰਾ ਸਮੇਤ ਨਵਕੇਤਨ ਵਾਸੀ ਨਾਗਰਾ ਅਤੇ ਅਸ਼ੀਸ਼ ਸੰਧੂ ਨੰਦਨਪੁਰ ਨੂੰ ਫਿਰ ਤੋਂ ਰਿਮਾਂਡ 'ਤੇ ਲਿਆ ਗਿਆ ਹੈ। ਮੁਲਜ਼ਮਾਂ ਤੋਂ ਹੋਰ ਕੇਸਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਪ੍ਰਿੰਸ ਬਾਬਾ ਨੇ ਘਰ ਤੋਂ ਭੱਜਣ ਤੋਂ ਪਹਿਲਾਂ 55 ਹਜ਼ਾਰ ਰੁਪਏ ਘਰ 'ਚ ਲੁਕਾ ਕੇ ਰੱਖੇ ਸੀ। ਪੁਲਸ ਲੁੱਟ ਦੀ ਇਕ ਹੋਰ ਪੈਸਿਆਂ ਦੀ ਰਿਕਵਰੀ ਕਰ ਸਕਦੀ ਹੈ। ਇਸ ਤੋਂ ਇਲਾਵਾ ਮੁਲਜ਼ਮ ਤੋਂ ਲੁੱਟੀ ਗਈ ਐਕਟਿਵਾ ਤੇ ਹੋਰ ਸਾਮਾਨ ਦੀ ਰਿਕਵਰੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਲੋੜੀਂਦਾ ਪ੍ਰਿੰਸ ਬਾਬਾ ਗਿਰੋਹ ਦੇ 13 ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਸੀ. ਆਈ. ਏ. ਸਟਾਫ ਦੀ ਟੀਮ ਨੇ ਪ੍ਰਿੰਸ ਬਾਬਾ ਅਤੇ ਉਸ ਦੇ ਦੋ ਚਚੇਰੇ ਭਰਾਵਾਂ ਸਮੇਤ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਪ੍ਰਿੰਸ ਬਾਬਾ ਗਿਰੋਹ ਦੇ 2 ਮੈਂਬਰ ਸਚਿਨ ਤੇ ਲਵਪ੍ਰੀਤ ਨੂੰ ਸੀ. ਆਈ. ਏ. ਨੇ ਕਾਬੂ ਕਰ ਕੇ ਜੇਲ ਭੇਜ ਦਿੱਤਾ ਸੀ ਪਰ ਸੀ. ਆਈ. ਏ. ਸਟਾਫ ਨੇ ਸਚਿਨ ਤੇ ਲਵਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਲਈ ਕੋਰਟ ਤੋਂ ਪ੍ਰਮਿਸ਼ਨ ਮੰਗੀ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁਲਸ ਪੁੱਛਗਿੱਛ ਕਰੇਗੀ।
ਪਿਸਤੌਲਾਂ ਆਉਣ ਤੋਂ ਬਾਅਦ ਪੈਟਰੋਲ ਪੰਪ ਲੁੱਟਣ ਦੀ ਰਚੀ ਸੀ ਸਾਜ਼ਿਸ਼
ਸੂਤਰਾਂ ਦੀ ਮੰਨੀਏ ਤਾਂ ਪ੍ਰਿੰਸ ਬਾਬਾ ਪੈਟਰੋਲ ਪੰਪ ਲੁੱਟਣ ਦੀ ਸਾਜ਼ਿਸ਼ ਰਚ ਰਿਹਾ ਹੈ। ਦਰਅਸਲ ਪ੍ਰਿੰਸ ਬਾਬਾ ਨੇ ਆਪਣੇ ਕਿਸੇ ਖਾਮਖਾਸ ਨੂੰ 2 ਲੱਖ ਰੁਪਏ ਦੇ ਕੇ ਯੂ. ਪੀ. ਤੋਂ 4 ਪਿਸਤੌਲ ਮੰਗਵਾਏ ਸਨ ਜੋ ਬੀਤੇ ਦਿਨ ਆਉਣੇ ਸਨ। ਪ੍ਰਿੰਸ ਪਿਸਤੌਲਾਂ ਦਾ ਵੀ ਇੰਤਜ਼ਾਰ ਕਰ ਰਿਹਾ ਸੀ, ਜਿਸ ਤੋਂ ਬਾਅਦ ਪੈਟਰੋਲ ਪੰਪ ਨੂੰ ਲੱਟਣ ਦੀਆਂ ਵੱਡੀਆਂ ਵਾਰਦਾਤਾਂ ਕਰਨੀਆਂ ਸਨ।


shivani attri

Content Editor

Related News