ਸ਼੍ਰੀ ਸਿੱਧ ਬਾਬਾ ਸੋਢਲ ਦੇ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਕੀਤੀ ਗਈ ਵਿਸ਼ੇਸ਼ ਮੀਟਿੰਗ

Saturday, Jul 20, 2024 - 05:38 PM (IST)

ਜਲੰਧਰ (ਵੈੱਬ ਡੈਸਕ, ਵਿਨੀਤ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਲੰਧਰ ਸ਼ਹਿਰ ਵਿੱਚ ਲੱਗਣ ਵਾਲੇ ਵਿਸ਼ਵ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਜਿਸ ਦੇ ਮੱਦੇਨਜ਼ਰ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਦਰਅਸਲ 17 ਸਤੰਬਰ ਨੂੰ ਮਨਾਏ ਜਾ ਰਹੇ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਸਬੰਧ ਵਿੱਚ ਅੱਜ ਸ਼੍ਰੀ ਗਣੇਸ਼ ਕੀਤਾ ਗਿਆ। ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ (ਰਜਿ.) ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪਟੇਲ ਚੌਕ ਦਫ਼ਤਰ ਵਿਖੇ ਸਭਾ ਦੇ ਸੰਸਥਾਪਕ ਪ੍ਰਧਾਨ ਪੰਕਜ ਚੱਢਾ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਸੰਸਥਾਪਕ ਆਗਿਆਪਾਲ ਚੱਢਾ ਦੀ ਯਾਦ ’ਚ ਹੋਈ ਮੀਟਿੰਗ ’ਚ ਪਹੁੰਚੇ ਸਮੂਹ ਪਤਵੰਤਿਆਂ ਦਾ ਸਵਾਗਤ ਕਰਦਿਆਂ ਚੱਢਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਸੋਢਲ ਜੀ ਦਾ ਵਿਸ਼ਾਲ ਸਾਲਾਨਾ ਮੇਲਾ 17 ਸਤੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਡਾਇਗਨੋਸਟਿਕ ਸੈਂਟਰ ’ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਕੈਨ ਮਸ਼ੀਨ ਵਾਲੇ ਕਮਰੇ 'ਚੋਂ ਮਿਲੀ ਲਾਸ਼

ਮੇਲੇ ਦੀਆਂ ਸਾਰੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਸੁਧਾਰ ਸਭਾ ਦੀ ਵੱਲੋਂ ਮੁੱਖ ਚੋਣ ਅਧਿਕਾਰੀ ਐਡ. ਪੀ. ਪੀ. ਸਿੰਘ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ 21 ਜੁਲਾਈ (ਐਤਵਾਰ) ਨੂੰ ਚੋਣ ਵੀ ਕਰਵਾਈ ਜਾ ਰਹੀ ਹੈ, ਜਿਸ ਉਪਰੰਤ ਸਵੇਰੇ 11 ਵਜੇ ਸੰਕੀਰਤਨ ਤੇ ਦੁਪਹਿਰ 12 ਵਜੇ ਚੋਣ ਤੇ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ। ਉਪਰੰਤ ਲੰਗਰ ਦਾ ਪ੍ਰਬੰਧ ਹੋਵੇਗਾ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਅਗਵਾਈ ਵਿੱਚ ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਅਤੇ ਚੱਢਾ ਭਾਈਚਾਰੇ ਵੱਲੋਂ ਮੇਲੇ ਮੌਕੇ ਪ੍ਰੋਗਰਾਮ ਕਰਵਾਏ ਜਾਣਗੇ। ਪੰਕਜ ਚੱਢਾ ਨੇ ਦੱਸਿਆ ਕਿ ਐਤਵਾਰ ਨੂੰ ਹੋਣ ਵਾਲੀ ਚੋਣ ਮੀਟਿੰਗ ’ਚ ਸ਼ਾਮਲ ਹੋਣ ਵਾਲੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਪਤਵੰਤਿਆਂ ਦਾ ਸੁਧਾਰ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਮੀਟਿੰਗ ’ਚ ਚੱਢਾ ਬਿਰਾਦਰੀ (ਰਜਿ.) ਦੇ ਪ੍ਰਧਾਨ ਤੇ ਸੁਧਾਰ ਸਭਾ ਦੇ ਮੀਤ ਪ੍ਰਧਾਨ ਅਤੁਲ ਚੱਢਾ, ਆਰੁਸ਼ ਚੱਢਾ, ਲਲਿਤ ਮੋਹਨ ਚੱਢਾ, ਵਿਸ਼ਾਲ ਚੱਢਾ, ਸੰਜੂ ਅਰੋੜਾ, ਪ੍ਰਸਾਦ ਚੱਢਾ, ਵਿਕਾਸ ਚੱਢਾ, ਲਵੀ ਸੋਹਲ, ਰਜਨੀਸ਼ ਸ਼ਾਂਤੀ, ਸੰਦੀਪ ਸ਼ਰਮਾ, ਕੇਵਲ ਕ੍ਰਿਸ਼ਨਾ, ਅਨਿਲ ਕੁਮਾਰ, ਅਮਿਤ ਟੋਨੀ, ਸੁੱਖਾ ਪੰਡਤ, ਮਨਿੰਦਰ ਸਿੰਘ, ਮੋਹਿਤ ਅਰੋੜਾ, ਦਵਿੰਦਰ ਮਲਹੋਤਰਾ, ਹਿਤੇਸ਼ ਸੂਰੀ, ਕਾਰਤਕ, ਅਸ਼ਵਨੀ ਕੁਮਾਰ, ਵਿਕਾਸ ਮਹਿਰਾ ਅਤੇ ਹੋਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- 4 ਦਿਨ ਪਹਿਲਾਂ ਚਾਵਾਂ ਨਾਲ ਇਕਲੌਤਾ ਪੁੱਤ ਭੇਜਿਆ ਸੀ ਕੈਨੇਡਾ, 5ਵੇਂ ਦਿਨ ਮਿਲੀ ਮੌਤ ਦੀ ਖ਼ਬਰ ਨੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News