ਮਹਾਨ ਕ੍ਰਿਸਮਿਸ ਸਭਾ ’ਚ ਕਿਸਾਨਾਂ ਦੀ ਸਫ਼ਲਤਾ ਲਈ ਕੀਤੀ ਪ੍ਰਾਰਥਨਾ

12/25/2020 5:05:37 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਪ੍ਰਭੂ ਯਿਸੂ ਮਸੀਹ ਦੇ ਜਨਮਦਿਨ ਕ੍ਰਿਸਮਿਸ ਦੇ ਸਬੰਧ ’ਚ ਜੀਜਸ ਕਰਾਈਸਟ ਨਿਊ ਲਾਈਫ ਚਰਚ ਜਾਜਾ ਦੀ ਵਿਸ਼ਾਲ ਗਰਾਊਂਡ ’ਚ ਪ੍ਰਭੂ ਯਿਸੂ ਮਸੀਹ ਦੇ ਜਨਮਦਿਨ ਨੂੰ ਸਮਰਪਿਤ ਮਹਾਨ ਕ੍ਰਿਸਮਿਸ ਸਭਾ ਆਯੋਜਿਤ ਕੀਤੀ ਗਈ।

PunjabKesari

ਪਾਸਟਰ ਲਖਵਿੰਦਰ ਮੱਟੂ ਦੀ ਅਗਵਾਈ ’ਚ ਹੋਈ ਇਸ ਪ੍ਰਾਰਥਨਾ ਸਭਾ ’ਚ ਸਭ ਤੋਂ ਪਹਿਲਾਂ ਵਿਸ਼ਵ ਸ਼ਾਂਤੀ ਅਤੇ ਦਿੱਲੀ ’ਚ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ   ਭਜਨ ਮੰਡਲੀਆਂ ਅਤੇ ਮਸੀਹੀ ਸੰਗਤਾਂ ਵੱਲੋਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪਾਸਟਰ ਲਖਵਿੰਦਰ ਮੱਟੂ ਤੇ ਪੁਸ਼ਪਾ ਮੱਟੂ ਨੇ ਪ੍ਰਾਰਥਨਾ ਸਭਾ ’ਚ ਪਹੁੰਚੇ ਪ੍ਰੇਮੀਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮਦਿਨ ਤੇ ਕ੍ਰਿਸਮਿਸ ਦੀਆਂ ਵਧਾਈਆਂ ਦਿੱਤੀਆਂ।

PunjabKesari

ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਪ੍ਰਾਰਥਨਾ ਸਭਾ ’ਚ ਪ੍ਰਭੂ ਯਿਸ਼ੂ ਮਸੀਹ ਦੇ ਜੀਵਨ ਨਾਲ ਸਬੰਧਤ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸੁਰਿੰਦਰ ਜਾਜਾ, ਪਾਸਟਰ ਸੁਰਿੰਦਰ ਮੱਟੂ, ਪਾਸਟਰ ਹਰਵਿੰਦਰ, ਪਾਸਟਰ ਰਾਮ ਸਿੰਘ, ਪਾਸਟਰ ਡੇਵਿਡ ਲੱਧੜ, ਗਗਨ ਕਲਿਆਣ, ਸੁਨੀਲ ਜਾਜਾ ਨਾਥ ਰਾਮ ਰਮਨ ਕੰਧਾਲੀ ਨਾਰੰਗਪੁਰ ਮੋਹਨ ਕਾਹਲਵਾਂ, ਸ਼ਾਦੀ ਲਾਲ ਦਸੂਹਾ, ਬਿੱਟੂ ਹਰਸੀ ਪਿੰਡ, ਸੋਢੀ ਸਾਗਰ, ਹਰਜਿੰਦਰ ਸਿੰਘ ਡੇਨੀਅਲ ਮਸੀਹ, ਰਾਹੁਲ ਮੱਟੂ, ਗੁੱਡਵਿੱਲ ਮੱਟੂ, ਪੰਕਜ ਰਾਏ, ਸਨੀ ਸੱਭਰਵਾਲ, ਸੰਤੋਸ਼ ਮਸੀਹ ਜਲੰਧਰ ਬਬਲੀ ਜਾਜਾ ਬਿੱਟੂ ਹਰਸੀ ਪਿੰਡ ਸ਼ਾਮ ਮਸੀਹ ਜਗਦੀਸ਼ ਮੱਟੂ, ਸੁਨੀਲ ਮੱਟੂ, ਨਿੱਕੂ ਦਸੂਹਾ, ਰਾਜ ਜਾਜਾ, ਨਾਥ ਰਾਮ ਜਾਜਾ, ਸੁਖਵਿੰਦਰ ਮੱਟੂ ਜਾਜਾ ਤੇ ਹੋਰ ਮਸੀਹੀ ਸੰਗਤਾਂ ਵੀ ਹਾਜ਼ਰ ਸਨ। 

PunjabKesari


Aarti dhillon

Content Editor Aarti dhillon