18 ਪੇਟੀਆਂ ਨਾਜਾਇਜ਼ ਸ਼ਰਾਬ ਬਰਮਾਦ

Saturday, Jul 25, 2020 - 06:45 PM (IST)

18 ਪੇਟੀਆਂ ਨਾਜਾਇਜ਼ ਸ਼ਰਾਬ ਬਰਮਾਦ

ਫਗਵਾੜਾ (ਹਰਜੋਤ)— ਸਿਟੀ ਪੁਲਸ ਨੇ ਇਕ ਗੈਰਿਜ 'ਚੋਂ ਛਾਪੇਮਾਰੀ ਕਰਕੇ ਉੱਥੇ ਖੜ੍ਹੀ ਕਾਰ 'ਚੋਂ 18 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਡੀ. ਐੱਸ. ਪੀ. ਪਰਮਜੀਤ ਸਿੰਘ ਅਤੇ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਭੂਆ ਧਮੜੀ ਸ਼ਮਸ਼ਾਨਘਾਟ ਨੇੜੇ ਚੱਢਾ ਗੈਰਿਜ ਮੌਜੂਦ ਹੈ, ਜਿੱਥੇ ਗੈਰਿਜ ਦਾ ਮਾਲਕ ਕੁਸ਼ਲ ਕਾਲੜਾ, ਜੋ ਕਿ ਆਮ ਲੋਕਾਂ ਦੀਆਂ ਗੱਡੀਆਂ ਪਾਰਕਿੰਗ ਕਰਵਾਉਂਦਾ ਹੈ ਅਤੇ ਆਪਣੇ ਇਕ ਸਾਥੀ ਅਮਿਤ ਚੱਢਾ ਨਾਲ ਮਿਲ ਕੇ ਇਕੱਠੇ ਪੈਸੇ ਲਾ ਕੇ ਇਸ ਕੰਮ ਦੀ ਆੜ੍ਹ 'ਚ ਹੀ ਨਾਜਾਇਜ਼ ਸ਼ਰਾਬ ਖਰੀਦ ਕੇ ਗਾਹਕਾਂ ਨੂੰ ਸਪਲਾਈ ਕਰਦੇ ਹਨ, ਜਿਸ 'ਤੇ ਕਾਰਵਾਈ ਕਰਦੇ ਪੁਲਸ ਨੇ ਗੈਰਿਜ 'ਚ ਛਾਪੇਮਾਰੀ ਕਰਕੇ ਉੱਥੇ ਖੜ੍ਹੀ ਕਾਰ 'ਚੋਂ 18 ਪੇਟੀਆਂ ਸ਼ਰਾਬ ਬਰਾਮਦ ਕਰ ਲਈ, ਜਦਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਕੁਸ਼ਲ ਕਾਲੜਾ ਪੁੱਤਰ ਧਰਮਿੰਦਰ ਕਾਲੜਾ ਵਾਸੀ ਗ੍ਰੀਨ ਪਾਰਕ ਪ੍ਰੀਤ ਨਗਰ ਫਗਵਾੜਾ, ਅਮਿਤ ਚੱਢਾ ਪੁੱਤਰ ਲੇਟ ਵਿਜੈ ਕੁਮਾਰ ਕੰਡਾ ਵਾਸੀ ਸੁਭਾਸ਼ ਨਗਰ ਫਗਵਾੜਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


author

shivani attri

Content Editor

Related News