ਉੱਗੀ ਪੁਲਸ ਵੱਲੋਂ 30 ਕਿਲੋ ਲਾਹਣ ਬਰਾਮਦ
Sunday, Sep 15, 2019 - 03:54 PM (IST)

ਮੱਲ੍ਹੀਆਂ ਕਲਾਂ (ਟੁੱਟ)— ਉੱਗੀ ਪੁਲਸ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ ਦੀ ਦੇਖ-ਰੇਖ 'ਚ ਏ. ਐੱਸ. ਆਈ. ਸੁਰਿੰਦਰ ਸਿੰਘ ਵੱਲੋਂ ਖਾਸ ਮੁਖਬਰ ਦੀ ਇਤਲਾਹ 'ਤੇ 30 ਕਿਲੋ ਲਾਹਣ ਬਰਾਮਦ ਕਰਨ ਦਾ ਸਮਾਚਾਰ ਮਿਲਿਆ। ਚੌਕੀ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਵੱਲੋਂ ਸਾਥੀ ਪੁਲਸ ਕਰਮਚਾਰੀਆਂ ਨਾਲ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਸੀ ਕਿ ਪਿੰਡ ਫਤਿਹਪੁਰ ਦੇ ਨਜ਼ਦੀਕ ਪੁਲਸ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਫਤਿਹਪੁਰ ਆਪਣੀ ਹਵੇਲੀ 'ਚ ਨਾਜਾਇਜ਼ ਸ਼ਰਾਬ ਕੱਢਣ ਦਾ ਧੰਦਾ ਕਰਦਾ ਹੈ। ਇਸ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਸਾਥੀ ਪੁਲਸ ਕਰਮਚਾਰੀਆਂ ਦੇ ਨਾਲ ਉਕਤ ਮੁਲਜ਼ਮ ਦੀ ਹਵੇਲੀ 'ਚ ਛਾਪਾਮਾਰੀ ਕੀਤੀ। ਪੁਲਸ ਨੇ ਨਸ਼ਾ ਐਕਟ ਅਧੀਨ ਉਕਤ ਮੁਲਜ਼ਮ ਪਰਮਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲਸ ਟੀਮ ਨਾਲ ਹੌਲਦਾਰ ਸਰਬਜੀਤ ਸਿੰਘ, ਸਿਪਾਹੀ ਰਮਨਦੀਪ ਕੁਮਾਰ, ਸਿਪਾਹੀ ਲਵਪ੍ਰੀਤ ਸਿੰਘ ਵੀ ਸ਼ਾਮਲ ਸਨ।