ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, ਲੈਪਟਾਪ, ਕੰਪਿਊਟਰ ਸਣੇ ਹੋਰ ਸਾਮਾਨ ਬਰਾਮਦ

Wednesday, Feb 28, 2024 - 01:49 PM (IST)

ਜਲੰਧਰ (ਮਹੇਸ਼) - ਸਪੈਸ਼ਲ ਬ੍ਰਾਂਚ ਦੀ ਟੀਮ ਨੇ ਹਰਮਿੰਦਰ ਸਿੰਘ ਮੋਨੂੰ ਨਾਮੀ ਸੱਟੇਬਾਜ਼ ਦੇ ਘਰ ਛਾਪਾ ਮਾਰਿਆ। ਏ. ਸੀ. ਪੀ. ਸਪੈਸ਼ਲ ਬ੍ਰਾਂਚ ਤੇ ਸਪੈਸ਼ਲ ਕ੍ਰਾਈਮ ਬਰਜਿੰਦਰ ਸਿੰਘ ਸੰਧੂ ਦੀ ਅਗਵਾਈ ’ਚ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੋਨੂੰ ਦੇ ਘਰ ਛਾਪਾ ਮਾਰ ਕੇ 1 ਲੈਪਟਾਪ, 5 ਮੋਬਾਈਲ, ਕੰਪਿਊਟਰ, 10 ਕਾਪੀਆਂ, 1 ਬ੍ਰੀਫਕੇਸ ਤੇ ਇਕ ਲਾਕਰ ਸਮੇ ਮੈਚ ਫਿਕਸਿੰਗ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਬਰਾਮਦ ਕੀਤਾ ਹੈ ਪਰ ਮੋਨੂੰ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ ਸੀ। ਉਸ ਖ਼ਿਲਾਫ਼ ਥਾਣਾ ਨੰ. 7 ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਏ. ਸੀ. ਪੀ. ਬਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਮੋਦ ਕੁਮਾਰ ਯਾਦਵ ਉਰਫ ਗੁੱਲੂ ਪੁੱਤਰ ਕਿਸ਼ਨ ਲਾਲ ਯਾਦਵ ਵਾਸੀ ਨਿਊ ਜੀ. ਟੀ. ਬੀ. ਨਗਰ, ਕੁਲਵੰਤ ਸਿੰਘ ਕਾਲੜਾ ਪੁੱਤਰ ਮਹਿੰਦਰ ਸਿੰਘ ਕਾਲੜਾ ਵਾਸੀ ਲਿੰਕ ਰੋਡ ਤੇ ਗਣੇਸ਼ ਕੁਮਾਰ ਕਾਲੂ ਪੁੱਤਰ ਤਿਲਕ ਰਾਜ ਵਾਸੀ ਭਗਤ ਸਿੰਘ ਕਾਲੋਨੀ, ਜਲੰਧਰ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ ਤੇ ਉਨ੍ਹਾਂ ਖਿਲਾਫ਼ ਥਾਣਾ ਮਾਡਲ ਟਾਊਨ ਤੇ ਥਾਣਾ ਡਵੀਜ਼ਨ ਨੰ. 1. ’ਚ 110 ਦਾ ਕਲੰਦਰਾ ਦਿੱਤਾ ਗਿਆ ਹੈ।
 


Aarti dhillon

Content Editor

Related News