ਬੰਗਾ ਵਿਖੇ ਫਿਰੌਤੀ ਮੰਗਣ ਵਾਲੇ ਨੇ ਪੁਲਸ ਮੁਲਾਜ਼ਮ ''ਤੇ ਚਲਾਈ ਗੋਲ਼ੀ

Thursday, Jun 16, 2022 - 10:17 AM (IST)

ਬੰਗਾ ਵਿਖੇ ਫਿਰੌਤੀ ਮੰਗਣ ਵਾਲੇ ਨੇ ਪੁਲਸ ਮੁਲਾਜ਼ਮ ''ਤੇ ਚਲਾਈ ਗੋਲ਼ੀ

ਬੰਗਾ (ਚਮਨ ਲਾਲ/ਰਾਕੇਸ਼)- ਬੰਗਾ ਨਜ਼ਦੀਕ ਪੈਂਦੇ ਪਿੰਡ ਨੋਰਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਦੇਰ ਸ਼ਾਮ ਗੋਲ਼ੀ ਚੱਲਣ ਨਾਲ ਇਕ ਪੁਲਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਨੋਰਾ ਨਿਵਾਸੀ ਕਿਸੇ ਵਿਅਕਤੀ ਕੋਲੋਂ ਕੁਝ ਦਿਨ ਪਹਿਲਾਂ ਕਿਸੇ ਨੇ ਫਿਰੌਤੀ ਮੰਗੀ ਸੀ, ਜਿਸ ਦੀ ਭਿਣਕ ਬੰਗਾ ਸਦਰ ਪੁਲਸ ਨੂੰ ਲੱਗ ਗਈ। ਫਿਰੌਤੀ ਮੰਗਣ ਵਾਲੇ ਨੇ ਨੋਰਾ ਨਿਵਾਸੀ ਨੂੰ ਬੀਤੇ ਦਿਨ ਫਿਰੌਤੀ ਦੀ ਰਕਮ ਦੇਣ ਲਈ ਕਿਹਾ ਸੀ। ਜਿਵੇਂ ਹੀ ਫਿਰੌਤੀ ਦੀ ਰਕਮ ਨੂੰ ਲੈ ਕੇ ਨੋਰਾ ਨਿਵਾਸੀ ਨਿਕਲਿਆ ਤਾਂ ਪੁਲਸ ਵੀ ਉਸ ਦੇ ਪਿੱਛੇ ਲੱਗ ਗਈ। ਜਿਵੇਂ ਹੀ ਫਿਰੌਤੀ ਮੰਗਣ ਵਾਲਾ ਰਕਮ ਲੈ ਕੇ ਚਲਿਆ ਤਾਂ ਮਨਦੀਪ ਨਾਮੀ ਪੁਲਸ ਮੁਲਾਜ਼ਮ ਨੇ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ:  ਜਲੰਧਰ 'ਚ ਹਾਈ ਅਲਰਟ ਦੌਰਾਨ ਵੱਡੀ ਵਾਰਦਾਤ, ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਲੱਖਾਂ ਦੀ ਲੁੱਟ

ਫਿਰੌਤੀ ਲੈਣ ਆਏ ਵਿਅਕਤੀ ਨੇ ਪਿਸਤੌਲ ਨਾਲ ਉਸ ਉਪਰ ਗੋਲ਼ੀ ਚਲਾ ਦਿੱਤੀ, ਜੋ ਮਨਦੀਪ ਦੀ ਲੱਤ ’ਤੇ ਲੱਗ ਗਈ ਪਰ ਉਸ ਨੇ ਫਿਰ ਵੀ ਉਸ ਨੂੰ ਨਹੀਂ ਛੱਡਿਆ ਅਤੇ ਹੋਰ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ। ਪੁਲਸ ਮੁਲਾਜ਼ਮ ਨੂੰ ਪਹਿਲਾਂ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀ. ਐੱਮ .ਸੀ. ਵਿਖੇ ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ਪੁੱਜੇ ਕੇਜਰੀਵਾਲ ਤੇ CM ਮਾਨ ਨੇ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸਾਂ ਨੂੰ ਦਿੱਤੀ ਹਰੀ ਝੰਡੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News