ਬੱਸ ਸਟੈਂਡ ਚੈਕਿੰਗ ਲਈ ਪੁੱਜੀ ਪੁਲਸ ਫੋਰਸ, ਕਈ ਲੋਕਾਂ ਤੋਂ ਕੀਤੀ ਪੁੱਛਗਿੱਛ

Monday, Nov 26, 2018 - 06:27 AM (IST)

ਬੱਸ ਸਟੈਂਡ ਚੈਕਿੰਗ ਲਈ ਪੁੱਜੀ ਪੁਲਸ ਫੋਰਸ, ਕਈ ਲੋਕਾਂ ਤੋਂ ਕੀਤੀ ਪੁੱਛਗਿੱਛ

ਜਲੰਧਰ,   (ਰਮਨ)- ਐਤਵਾਰ ਸ਼ਾਮ ਨੂੰ ਥਾਣਾ-6 ਦੀ ਪੁਲਸ ਤੇ ਬੱਸ ਸਟੈਂਡ ਚੌਕੀ ਦੀ ਪੁਲਸ ਨੇ ਡਾਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਨਾਲ ਮਿਲ ਕੇ ਬੱਸ ਸਟੈਂਡ ਦੀ ਸਰਚ ਕੀਤੀ। ਪੁਲਸ ਟੀਮ ਨੇ ਬੱਸ ਸਟੈਂਡ ’ਤੇ ਬਣੇ ਪਾਰਕਿੰਗ ਸਥਾਨਾਂ ਦੀ ਵੀ ਚੈਕਿੰਗ ਕੀਤੀ। 
ਥਾਣਾ-6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਹਾਈ ਅਲਰਟ ਕਾਰਨ ਬੱਸ ਸਟੈਂਡ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਨੇ ਕੁਝ ਯਾਤਰੀਆਂ ਦੇ ਪਛਾਣ-ਪੱਤਰ ਵੀ ਚੈੱਕ ਕੀਤੇ। ਪੁਲਸ ਨੇ ਜੇ.ਐਂਡ.ਕੇ. ਤੇ ਪਠਾਨਕੋਟ ਜਾਣ ਤੇ ਆਉਣ ਵਾਲੀਆਂ ਬੱਸਾਂ ਦੀ ਵੀ ਤਲਾਸ਼ੀ ਲਈ। ਸਰਚ ਦੇ ਬਾਅਦ ਇੰਸ. ਬਰਾੜ ਨੇ ਦੁਕਾਨਦਾਰਾਂ  ਨੂੰ ਅਪੀਲ ਕੀਤੀ ਕਿ ਸ਼ੱਕੀ ਵਸਤੂ ਤੇ ਸ਼ੱਕੀ ਵਿਅਕਤੀਆਂ ਦੇ ਦਿਖਾਈ ਦੇਣ ’ਤੇ ਉਹ ਤੁਰੰਤ ਪੁਲਸ ਨੂੰ ਜਾਣਕਾਰੀ ਦੇਣ।


Related News