ਨਸ਼ੇ ਦੀਆਂ ਗੋਲੀਆਂ ਸਮੇਤ ਇਕ ਕਾਬੂ, ਕੇਸ ਦਰਜ
Monday, Sep 15, 2025 - 06:20 PM (IST)

ਗੜ੍ਹਸ਼ੰਕਰ (ਭਾਰਦਵਾਜ) : ਗੜ੍ਹਸ਼ੰਕਰ ਪੁਲਸ ਨੇ ਦੀਪਕ ਕੁਮਾਰ ਉਰਫ ਦੀਪਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਦੇਣੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਨੂੰ 60 ਨਸ਼ੇ ਦੀ ਗੋਲੀਆਂ ਸਣੇ ਕਾਬੂ ਕਰ ਕੇਸ ਦਰਜ ਕੀਤਾ ਹੈ। ਦਰਜ ਕੇਸ ਮੁਤਾਬਿਕ ਏ. ਐੱਸ. ਆਈ ਸਤਨਾਮ ਸਿੰਘ ਪੁਲਸ ਪਾਰਟੀ ਦੇ ਨਾਲ ਚੈਕਿੰਗ ਕਰਦੇ ਹੋਏ ਜੀਟੀ ਰੋਡ ਪਨਾਮ ਵੱਲ ਨੂੰ ਜਾ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਪੈਦਲ ਜਾ ਰਹੇ ਇਕ ਵਿਅਕਤੀ ਜੋ ਪੁਲਸ ਨੂੰ ਦੇਖਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਨੂੰ ਕਾਬੂ ਕਰ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ 60 ਨਸ਼ੇ ਦੀਆਂ ਗੋਲੀਆਂ ਬ੍ਰਾਮਦ ਹੋਈਆਂ, ਜਿਸ ਸੰਬੰਧੀ ਥਾਣਾ ਗੜ੍ਹਸ਼ੰਕਰ ਵਿਖੇ ਉਕਤ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।