ਪਿਲਬੁੱਲ ਨੇ 6 ਨੌਜਵਾਨਾਂ ਨੂੰ ਕੀਤਾ ਜ਼ਖਮੀ, ਗੁੱਸੇ ''ਚ ਆਏ ਲੋਕਾਂ ਨੇ ਮਾਰ ਦਿੱਤਾ ਕੁੱਤਾ

03/19/2020 6:35:57 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਅੱਜ ਦੁਪਹਿਰ ਰੇਲਵੇ ਸਟੇਸ਼ਨ ਚੌਕ ਨਜ਼ਦੀਕ ਉਸ ਸਮੇਂ ਹਫੜਾ-ਦਫੜੀ ਅਤੇ ਦਹਿਸ਼ਤ ਮਚ ਗਈ ਜਦੋਂ ਅਵਾਰਾ ਹਲਕਾਏ ਪਿੱਟਬੁੱਲ ਕੁੱਤੇ ਨੇ ਇਕ ਤੋਂ ਬਾਅਦ ਇਕ ਹਮਲਾ ਕਰਦੇ ਹੋਏ 6 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਘਟਨਾ ਡੇਢ ਵਜੇ ਦੇ ਕਰੀਬ ਦੀ ਹੈ ਜਦੋ ਪਿਲਬੁੱਲ ਨੇ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ ਅਤੇ ਤਿੰਨੋਂ ਨੌਜਵਾਨ ਸੜਕ 'ਤੇ ਡਿੱਗ ਗਏ। ਪਿਲਬੁੱਲ ਨੇ ਇਸ ਦੌਰਾਨ ਅੰਕੁਸ਼ ਪੁੱਤਰ ਸੰਜੀਵ ਸ਼ਰਮਾ ਨਿਵਾਸੀ ਅਹੀਆਪੁਰ, ਪਰਮਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਮਾਨਪੁਰ, ਪਾਲੀ ਪੁੱਤਰ ਅਨਿਲ ਕੁਮਾਰ ਨਿਵਾਸੀ ਅਹੀਆਪੁਰ ਨੂੰ ਜ਼ਖਮੀ ਕਰ ਦਿੱਤਾ।

ਇਸ ਤੋਂ ਬਾਅਦ ਉਸ ਨੇ ਮੁਸਕਾਨ ਪੁੱਤਰੀ ਹਰਦੀਪ ਨਿਵਾਸੀ ਟਾਂਡਾ ਅਤੇ ਸੁਨੀਤਾ ਨਿਵਾਸੀ ਟਾਂਡਾ ਅਤੇ ਇਕ ਹੋਰ ਵਿਆਕਤੀ ਨੂੰ ਜ਼ਖਮੀ ਕਰ ਦਿੱਤਾ। ਹਲਕਾਇਆ ਕੁੱਤਾ ਹੋਰ ਨੁਕਸਾਨ ਕਰਦਾ ਇਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਉਸ ਦਾ ਪਿੱਛਾ ਕਰਦੇ ਹੋਏ ਰੇਲਵੇ ਸਟੇਸ਼ਨ ਤੋਂ ਥੋੜੀ ਦੂਰ ਟਰੱਕ 'ਤੇ ਡੰਡਿਆਂ ਦੇ ਵਾਰ ਕਰਦੇ ਹੋਏ ਉਸ ਨੂੰ ਮਾਰ ਮੁਕਾਇਆ। ਇਸ ਦੌਰਾਨ ਰੇਲਵੇ ਸਟੇਸ਼ਨ ਚੋਂਕ ਵਿੱਚ ਰਾਹਗੀਰਾਂ ਅਤੇ ਦੁਕਾਨਦਾਰ ਪਿਲਬੁੱਲ ਦੀ ਦਹਿਸ਼ਤ ਬਾਰੇ ਚਰਚਾ ਕਰ ਰਹੇ ਸਨ। ਕੁੱਤਾ ਕਿਸੇ ਦਾ ਪਾਲਤੂ ਦੱਸਿਆ ਜਾ ਰਿਹਾ ਹੈ, ਜੋ ਅਵਾਰਾ ਛੱਡਿਆ ਗਿਆ ਸੀ।


shivani attri

Content Editor

Related News