ਦੇਸੀ ਪਿਸਤੌਲ, ਮੈਗਜ਼ੀਨ ਤੇ ਜ਼ਿੰਦਾ ਰੌਂਦ ਸਣੇ ਇਕ ਗ੍ਰਿਫ਼ਤਾਰ
Wednesday, May 04, 2022 - 08:28 PM (IST)
ਜਲੰਧਰ (ਸੁਨੀਲ ਮਹਾਜਨ) : ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐੱਸ. ਕਮਿਸ਼ਨਰ ਪੁਲਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐੱਸ., ਗੁਰਬਾਜ ਸਿੰਘ ਪੀ.ਪੀ.ਐੱਸ. ਅਤੇ ਨਿਰਮਲ ਸਿੰਘ ਪੀ.ਪੀ.ਐੱਸ. ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ. ਆਈ. ਏ. ਸਟਾਫ-1 ਜਲੰਧਰ ਸਮੇਤ ਪੁਲਸ ਟੀਮ ਨੇ ਕਾਰਵਾਈ ਕਰਦਿਆਂ ਦੋਸ਼ੀ ਗੁਰਵਿੰਦਰ ਸਿੰਘ (37) ਪੁੱਤਰ ਮੱਖਣ ਸਿੰਘ ਵਾਸੀ ਪਿੰਡ ਪੰਡੋਰੀ ਰੁਕਮਣ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇਕ ਦੇਸੀ ਪਿਸਤੌਲ ਸਮੇਤ ਮੈਗਜ਼ੀਨ, ਇਕ ਜ਼ਿੰਦਾ ਰੌਂਦ ਤੇ ਆਲਟੋ ਕਾਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਕਾਨਸ ਫ਼ਿਲਮ ਫੈਸਟੀਵਲ 'ਚ ਪਹਿਲੀ ਵਾਰ 'ਕੰਟਰੀ ਆਫ਼ ਆਨਰ' ਬਣੇਗਾ ਭਾਰਤ
ਏ.ਐੱਸ.ਆਈ. ਤਰਲੋਚਨ ਸਿੰਘ ਨੇ ਪੁਲਸ ਪਾਰਟੀ ਸਮੇਤ ਵਰਕਸ਼ਾਪ ਚੌਕ ਜਲੰਧਰ ਵਿਖੇ ਬੀਤੀ 2 ਮਈ ਨੂੰ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਕਿ ਪੁਲਸ ਪਾਰਟੀ ਨੂੰ ਮੁਖ਼ਬਰੀ ਹੋਈ ਕਿ ਉਕਤ ਗੁਰਵਿੰਦਰ ਸਿੰਘ ਜੋ ਆਪਣੀ ਕਾਲੇ ਰੰਗ ਦੀ ਕਾਰ ਮਾਰੂਤੀ ਆਲਟੋ ਨੰਬਰ PB 08 BY 4678 'ਚ ਨਾਜਾਇਜ਼ ਵੈਪਨ ਰੱਖ ਕੇ ਸ਼ਹਿਰ 'ਚ ਘੁੰਮ ਰਿਹਾ ਹੈ, ਜਿਸ 'ਤੇ ਦੋਸ਼ੀ ਵਿਰੁੱਧ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 68 ਮਿਤੀ 02-05-2022 ਅ/ਧ 25-54-59 ਆਰਮ ਐਕਟ ਥਾਣਾ ਡਵੀਜ਼ਨ ਨੰਬਰ 2 ਜਲੰਧਰ ਦਰਜ ਕਰਕੇ ਵਰਕਸ਼ਾਪ ਚੌਕ 'ਚ ਨਾਕਾਬੰਦੀ ਦੌਰਾਨ ਕਪੂਰਥਲਾ ਚੌਕ ਵੱਲੋਂ ਆਉਂਦੇ ਉਕਤ ਦੋਸ਼ੀ ਨੂੰ ਕਾਬੂ ਕਰਕੇ ਇਸ ਪਾਸੋਂ ਹਥਿਆਰ ਬਰਾਮਦ ਕੀਤੇ ਗਏ। ਦੋਸ਼ੀ ਪੁਲਸ ਰਿਮਾਂਡ 'ਤੇ ਹੈ।
ਇਹ ਵੀ ਪੜ੍ਹੋ : ਮਰੇ ਹੋਏ ਬੱਚੇ ਨੂੰ ਥਾਣੇ ਲੈ ਪਹੁੰਚੀ ਮਾਂ, ਪਤੀ 'ਤੇ ਲਾਏ ਗੰਭੀਰ ਇਲਜ਼ਾਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ