ਫਗਵਾੜਾ : ਦੋ ਧਿਰਾਂ 'ਚ ਤਕਰਾਰ ਤੋਂ ਬਾਅਦ ਚੱਲੇ ਇੱਟਾਂ ਰੋੜੇ, ਪੁਲਸ ਦੀ ਭੰਨੀ ਗੱਡੀ

Friday, Feb 08, 2019 - 10:13 PM (IST)

ਫਗਵਾੜਾ : ਦੋ ਧਿਰਾਂ 'ਚ ਤਕਰਾਰ ਤੋਂ ਬਾਅਦ ਚੱਲੇ ਇੱਟਾਂ ਰੋੜੇ, ਪੁਲਸ ਦੀ ਭੰਨੀ ਗੱਡੀ

ਫਗਵਾੜਾ,(ਹਰਜੋਤ) : ਸ਼ਾਮ ਨੂੰ ਕਰਵਲਾਂ ਮੁਹੱਲਾ ਵਿਖੇ ਇਕ ਦੁਕਾਨ ਦੀ ਹੋਈ ਭੰਨ ਤੋੜ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਾਰੀ ਟਕਰਾਅ ਪੈਦਾ ਹੋ ਗਿਆ। ਇਸ ਕਾਰਨ 3 ਨੌਜਵਾਨ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚ ਕੇ ਏ. ਐਸ. ਪੀ. ਸੰਦੀਪ ਮਲਿਕ ਨੇ ਸਥਿਤੀ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਲੋਕਾਂ ਨੇ ਇਕ ਘਰ 'ਤੇ ਇੱਟਾਂ ਪੱਥਰ ਵੀ ਚਲਾਏ। ਉਥੇ ਹੀ ਇਕ ਧਿਰ ਵਲੋਂ ਥਾਣਾ ਸਿਟੀ ਪੁਰ ਵਿਖੇ ਧਰਨਾ ਲਗਾਇਆ ਗਿਆ, ਜਿਥੇ ਰੋਸ਼ 'ਚ ਆਏ ਲੋਕਾਂ ਨੇ ਪੱਥਰਬਾਜ਼ੀ ਕਰਦਿਆਂ ਪੁਲਸ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ।

PunjabKesari

 


Related News