ਫਗਵਾੜਾ ਵਿਖੇ ਪ੍ਰਾਪਰਟੀ ਡੀਲਰ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖੁਦਕੁਸ਼ੀ

Saturday, Nov 13, 2021 - 02:28 PM (IST)

ਫਗਵਾੜਾ ਵਿਖੇ ਪ੍ਰਾਪਰਟੀ ਡੀਲਰ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖੁਦਕੁਸ਼ੀ

ਫਗਵਾੜਾ (ਜਲੋਟਾ)–ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਪਤਨੀ ਜਸਵੀਰ ਸਿੰਘ ਪਰਮਾਰ ਵਾਸੀ ਹਾਂਡਾ ਕੰਪਲੈਕਸ ਫਲੈਟ ਨੰਬਰ 505 ਸਾਹਮਣੇ ਬੱਸ ਸਟੈਂਡ ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦੱਸਿਆ ਹੈ ਕਿ ਉਸ ਦੇ ਪਤੀ ਜਸਵੀਰ ਸਿੰਘ ਪਰਮਾਰ ਨੇ ਅਵਤਾਰ ਸਿੰਘ ਉਰਫ ਬੱਬੂ ਜੋ ਕਿ ਪ੍ਰਾਪਰਟੀ ਡੀਲਰ ਦਾ ਕਾਰਜ ਕਰਦਾ ਹੈ, ਤੋਂ ਦੁੱਖੀ ਹੋ ਕੇ ਆਤਮਹੱਤਿਆ ਕਰ ਲਈ ਹੈ ।

ਇਹ ਵੀ ਪੜ੍ਹੋ: ਸੁਖਬੀਰ ਦਾ ਐਲਾਨ, ਸਰਕਾਰ ਬਣਨ ’ਤੇ ਮੁੜ ਬਣਾਵਾਂਗੇ ਨੀਲੇ ਕਾਰਡ, ਬੀਬੀਆਂ ਦੇ ਖਾਤਿਆਂ ’ਚ ਭੇਜਾਂਗੇ ਸਾਲ ਦੇ 24 ਹਜ਼ਾਰ

ਮਨਪ੍ਰੀਤ ਕੌਰ ਨੇ ਪੁਲਸ ਨੂੰ ਦੱਸਿਆ ਹੈ ਕਿ ਮੁਲਜ਼ਮ ਅਵਤਾਰ ਸਿੰਘ ਉਰਫ਼ ਬੱਬੂ ਨੇ ਉਸ ਦੇ ਪਤੀ ਜਸਬੀਰ ਸਿੰਘ ਪਰਮਾਰ ਨੂੰ ਗੱਲਾਂ ਵਿਚ ਲੈ ਕੇ ਉਸਦੀ ਜ਼ਮੀਨ ਆਪਣੇ ਨਾਮ ਲਗਾ ਕੇ ਅਤੇ ਪਾਵਰ ਆਫ਼ ਅਟਾਰਨੀ ਉਸ ਦੇ ਨਾਮ ਕਰਕੇ ਉਸ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਸੀ। ਪੁਲਸ ਨੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤਕ ਅਵਤਾਰ ਸਿੰਘ ਪੁਲਸ ਗ੍ਰਿਫਤਾਰੀ ਤੋਂ ਬਾਹਰ ਚੱਲ ਰਿਹਾ ਹੈ। ਪੁਲਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਭੰਗੀ ਚੋਅ 'ਚੋਂ 22 ਸਾਲਾ ਨੌਜਵਾਨ ਦੀ ਖ਼ੂਨ ਨਾਲ ਲਥਪਥ ਮਿਲੀ ਲਾਸ਼, ਫੈਲੀ ਸਨਸਨੀ


author

shivani attri

Content Editor

Related News