ਫਗਵਾੜਾ ਪੁਲਸ ਵੱਲੋਂ ਲੁੱਟਾਂਖੋਹਾਂ ਕਰਨ ਵਾਲੇ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

Sunday, Sep 26, 2021 - 06:20 PM (IST)

ਫਗਵਾੜਾ ਪੁਲਸ ਵੱਲੋਂ ਲੁੱਟਾਂਖੋਹਾਂ ਕਰਨ ਵਾਲੇ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਫਗਵਾੜਾ (ਜਲੋਟਾ)- ਫਗਵਾੜਾ ਪੁਲਸ ਨੇ ਰਾਹਗੀਰਾਂ ਕੋਲੋਂ ਮੋਬਾਇਲ ਫੋਨ, ਨਕਦੀ ਲੁੱਟਣ, ਮੋਟਰਸਾਈਕਲ ਚੋਰੀ ਕਰਨ ਤੇ ਡਾਕਾ ਮਾਰਨ ਦਾ ਗੈਂਗ ਬਣਾ ਕੇ ਸੰਗੀਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਖ਼ਤਰਨਾਕ ਗੈਂਗ ਦੇ 6 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਇਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਹੋਏ ਹਨ। ਹਾਲਾਂਕਿ ਇਸ ਦੀ ਤਸਦੀਕ ਫਗਵਾੜਾ ਪੁਲਸ ਵੱਲੋਂ ਸਰਕਾਰੀ ਪੱਧਰ ’ਤੇ ਨਹੀਂ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕੱਲ੍ਹ ‘ਭਾਰਤ ਬੰਦ’, ਜਾਣੋ ਕੀ ਰਹੇਗਾ ਖੁੱਲ੍ਹਾ ਤੇ ਕੀ ਰਹੇਗਾ ਬੰਦ

ਜਾਣਕਾਰੀ ਮੁਤਾਬਕ ਫਗਵਾੜਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਇੰਦਰਜੀਤ ਉਰਫ਼ ਗੋਬਿੰਦਾ ਪੁੱਤਰ ਰਾਮ ਪ੍ਰਕਾਸ਼ ਵਾਸੀ ਪ੍ਰੇਮਪੁਰਾ, ਵਿਸ਼ਾਲ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਕਬੀਰਪੁਰ ਜ਼ਿਲਾ ਕਪੂਰਥਲਾ ਹਾਲ ਵਾਸੀ ਗਲੀ ਨੰ. 3 ਮੁਹੱਲਾ ਗੁਰੂ ਨਾਨਕਪੁਰਾ ਫਗਵਾੜਾ, ਪ੍ਰਿੰਸ ਪੁੱਤਰ ਮਹੇਸ਼ ਕੁਮਾਰ ਵਾਸੀ ਗਲੀ ਨੰ. 17 ਗੁਰੂ ਤੇਗ ਬਹਾਦਰ ਨਗਰ ਮੁਹੱਲਾ ਟਿੱਬੀ ਫਗਵਾੜਾ, ਸੁਮਿਤ, ਸਾਹਿਲ ਦੋਨੋਂ ਵਾਸੀ ਮੁਹੱਲਾ ਕਰਵਲਾ ਤੇ ਇਕ ਹੋਰ ਨੌਜਵਾਨ ਵਜੋਂ ਹੋਈ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ :  ਅਸਤੀਫ਼ਾ ਦੇਣ ਦੇ ਬਾਅਦ ਫੁਰਸਤ ਦੇ ਪਲਾਂ ਦਾ ਕੈਪਟਨ ਮਾਣ ਰਹੇ ਆਨੰਦ, 'ਓ ਗੋਰੇ-ਗੋਰੇ ਬਾਂਕੇ ਛੋਰੇ' ਗਾਇਆ ਗੀਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

shivani attri

Content Editor

Related News