ਫਗਵਾੜਾ ''ਚ ਕੋਰੋਨਾ ਦਾ ਇਕ ਹੋਰ ਮਰੀਜ਼ ਆਇਆ ਸਾਹਮਣੇ

Tuesday, Jul 07, 2020 - 08:35 PM (IST)

ਫਗਵਾੜਾ ''ਚ ਕੋਰੋਨਾ ਦਾ ਇਕ ਹੋਰ ਮਰੀਜ਼ ਆਇਆ ਸਾਹਮਣੇ

ਫਗਵਾੜਾ,(ਜਲੋਟਾ) : ਫਗਵਾੜਾ 'ਚ ਕੋਰੋਨਾ ਵਾਇਰਸ ਦਾ ਦੌਰ ਜਾਰੀ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਘਣੀ ਆਬਾਦੀ ਵਾਲੇ ਖੇੜਾ ਰੋਡ ਇਲਾਕੇ 'ਚ ਰਹਿੰਦੀ ਇਕ ਜਨਾਨੀ ਜਿਸ ਦੀ ਪਛਾਣ ਸਰਬਜੀਤ ਕੌਰ ਪਤਨੀ ਪਾਲਾ ਚੰਦ ਮਕਾਨ ਨੰਬਰ 700 ਖੇੜਾ ਰੋਡ ਫਗਵਾੜਾ ਹੈ। ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਗ ਬਾਣੀ ਦੇ ਨਾਲ ਗੱਲਬਾਤ ਦੌਰਾਨ ਫਗਵਾੜਾ ਸਿਵਲ ਹਸਪਤਾਲ ਦੇ ਐਸ. ਐਮ. ਓ. ਡਾਕਟਰ ਕਮਲ ਕਿਸ਼ੋਰ ਨੇ ਜਨਾਨੀ ਸਰਬਜੀਤ ਕੌਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਅਧਿਕਾਰਿਕ ਤੌਰ 'ਤੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੀੜਤਾ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਵਲੋਂ ਉਸ ਨੂੰ ਆਈਸੋਲੇਟ ਕਰ ਕਪੂਰਥਲਾ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ। ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਫਗਵਾੜਾ ਦੇ ਖੇੜਾ ਰੋਡ ਇਲਾਕੇ 'ਤੇ ਮਹਿਲਾ ਰਹਿੰਦੀ ਹੈ ਦੇ ਖੇਤਰ ਨੂੰ ਸਰਕਾਰੀ ਟੀਮਾਂ ਵਲੋਂ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਸੰਪਰਕ 'ਚ ਆਏ ਲੋਕਾਂ ਦੀ ਟ੍ਰੇਸਿੰਗ ਦਾ ਦੌਰ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪੀੜਤਾ ਟੀ. ਬੀ. ਰੋਗ  ਨਾਲ ਪੀੜਤ ਹੈ ਅਤੇ ਉਸ ਦਾ ਇਲਾਜ ਜਲੰਧਰ ਦੇ ਇਕ ਹਸਪਤਾਲ 'ਚ ਹੋ ਰਿਹਾ ਸੀ। ਇਸ ਦੌਰਾਨ ਉਸ ਦੀ ਕੋਵਿਡ-19 ਜਾਂਚ ਕੀਤੀ ਗਈ ਤਦ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।


author

Deepak Kumar

Content Editor

Related News