ਜਲੰਧਰ 'ਚ ਪੈਟਰੋਲ ਪੰਪ 'ਤੇ ਡਾਕਾ

Monday, Sep 09, 2019 - 09:50 PM (IST)

ਜਲੰਧਰ 'ਚ ਪੈਟਰੋਲ ਪੰਪ 'ਤੇ ਡਾਕਾ

ਜਲੰਧਰ,(ਮਹੇਸ਼): ਸ਼ਹਿਰ 'ਚ ਪਿਸਤੌਲ ਦੀ ਨੋਕ 'ਤੇ ਹੁਸ਼ਿਆਰਪੁਰ ਹਾਈਵੇ 'ਤੇ ਦੇਰ ਰਾਤ ਪਿੰਡ ਹਜ਼ਾਰਾ ਨੇੜੇ ਜਲਾਲਾਬਾਦ ਦੇ ਅਕਾਲੀ ਨੇਤਾ ਹਰਜੀਤ ਸਿੰਘ ਸੰਧੂ ਦਾ ਪੈਟਰੋਲ ਪੰਪ ਲੁੱਟੇ ਜਾਣ ਦੀ ਸੂਚਨਾ ਮਿਲੀ ਹੈ। ਬਾਈਕ ਸਵਾਰ ਨਕਾਬਪੋਸ਼ ਲੁਟੇਰੇ ਪੰਪ ਦੇ ਕਰਿੰਦੇ ਸੁਨੀਲ ਕੁਮਾਰ 'ਤੇ ਹਮਲਾ ਕਰਨ ਦੇ ਬਾਅਦ ਉਸ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਸੂਚਨਾ ਮਿਲਦੇ ਹੀ ਦਿਹਾਤੀ ਪੁਲਸ ਦੀ ਸਬ ਡਵੀਜ਼ਨ ਆਦਮਪੁਰ ਦੇ ਨਵੇਂ ਏ. ਐੱਸ. ਪੀ. ਅੰਕੁਰ ਗੁਪਤਾ, ਆਈ. ਪੀ. ਐੱਸ. ਤੇ ਥਾਣਾ ਪਤਾਰਾ ਦੇ ਐਡੀਸ਼ਨਲ ਐੱਸ. ਐੱਚ. ਓ. ਮਨੋਹਰ ਮਸੀਹ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ।

ਪੰਪ ਦੇ ਮਾਲਕ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਹਰਜੀਤ ਸਿੰਘ ਸੰਧੂ ਵਾਸੀ ਪਿੰਡ ਅਰਨੀਵਾਲ ਜਲਾਲਾਬਾਦ (ਬਠਿੰਡਾ) ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਦੀ ਦੇਖ-ਰੇਖ ਗੌਰਵ ਕੁਮਾਰ ਕਰਦਾ ਹੈ ਤੇ ਉਹ ਕਦੇ-ਕਦੇ ਪੰਪ 'ਤੇ ਆਉਂਦੇ ਹਨ। ਕਰਿੰਦੇ ਸੁਨੀਲ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕੈਸ਼ ਦੀ ਗਿਣਤੀ ਕਰ ਰਿਹਾ ਸੀ ਕਿ ਇੰਨੇ ਵਿਚ ਡਿਸਕਵਰ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ (2) ਨੇ ਹੈਲਮੇਟ ਤੇ 1 ਨੇ ਫੇਸ 'ਤੇ ਕੱਪੜਾ ਵੰਨਿਆ ਹੋਇਆ ਸੀ ਆਏ ਤੇ ਉਨ੍ਹਾਂ ਦੇ ਹੱਥ 'ਚ ਪਿਸਤੌਲ ਵੀ ਸੀ। ਇਕ ਨੇ ਉਸ ਦੀ ਪਿੱਠ 'ਤੇ ਪਿਸਤੌਲ ਦਾ ਪਿਛਲਾ ਹਿੱਸਾ ਮਾਰਿਆ ਤੇ ਉਸ ਦੇ ਹੱਥ ਵਿਚ ਫੜੇ ਹੋਏ ਪੈਸੇ ਖੋਹ ਲਏ। ਉਸ ਤੋਂ ਬਾਅਦ ਉਹ ਤਿੰਨੋਂ ਹੁਸ਼ਿਆਰਪੁਰ ਵੱਲ ਫਰਾਰ ਹੋ ਗਏ।

ਪੁਲਸ ਅਧਿਕਾਰੀਆਂ ਵੱਲੋਂ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਖੰਗਾਲੇ ਜਾਣ 'ਤੇ ਉਸ 'ਚ ਬਾਈਕ ਸਵਾਰ ਲੁਟੇਰੇ ਤਾਂ ਕੈਦ ਪਾਏ ਗਏ ਹਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਰਹੀ ਹੈ। ਕਰਿੰਦੇ ਸੁਨੀਲ ਦੇ ਮੁਤਾਬਕ ਲੁਟੇਰਿਆਂ ਦੀ ਉਮਰ 18 ਤੋਂ 20 ਸਾਲ ਦੇ ਵਿਚ ਹੋਵੇਗੀ। ਪੁਲਸ ਕਾਫੀ ਦੇਰ ਤੱਕ ਜਾਂਚ ਵਿਚ ਲੱਗੀ ਰਹੀ ਪਰ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗਾ। ਦੇਰ ਰਾਤ ਪੁਲਸ ਵੱਲੋਂ ਪੰਪ ਮਾਲਕ ਹਰਜੀਤ ਸਿੰਘ ਸੰਧੂ ਤੇ ਕਰਿੰਦੇ ਸੁਨੀਲ ਕੁਮਾਰ ਦੇ ਬਿਆਨਾਂ 'ਤੇ ਆਈ. ਪੀ. ਸੀ. ਦੀ ਧਾਰਾ 379 ਬੀ ਤਹਿਤ ਮੁਕੱਦਮਾ ਨੰਬਰ 48 ਥਾਣਾ ਪਤਾਰਾ ਵਿਚ ਦਰਜ ਕਰ ਲਿਆ ਗਿਆ ਸੀ।


Related News