ਹਥਿਆਰਾਂ ਦੇ ਬਲ ''ਤੇ ਪੈਟਰੋਲ ਪੰਪ ''ਤੇ ਕਾਰ ਸਵਾਰਾਂ ਨੇ ਕੀਤੀ ਲੁੱਟ

Sunday, Dec 22, 2019 - 01:14 PM (IST)

ਹਥਿਆਰਾਂ ਦੇ ਬਲ ''ਤੇ ਪੈਟਰੋਲ ਪੰਪ ''ਤੇ ਕਾਰ ਸਵਾਰਾਂ ਨੇ ਕੀਤੀ ਲੁੱਟ

ਕਰਤਾਰਪੁਰ (ਸਾਹਨੀ)—  ਜੀ. ਟੀ. ਰੋਡ ਕਰਤਾਰਪੁਰ ਦਿਆਲਪੁਰ ਸਰਵਿਸ ਲਾਈਨ 'ਤੇ ਸਥਿਤ ਸੇਖੜੀ ਪੈਟਰੋਲ ਪੰਪ 'ਤੇ ਬੀਤੀ ਰਾਤ 6 ਕਾਰ ਸਵਾਰ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਪੰਪ ਦੇ 2 ਕਰਮਚਾਰੀਆਂ ਤੋਂ ਕਰੀਬ 28 ਹਜ਼ਾਰ ਰੁਪਏ ਲੁੱਟ ਲਏ ਗਏ। ਇਸ ਸਬੰਧੀ ਕਰਮਚਾਰੀਆਂ 'ਚ ਅਭਿਲਾਸ਼ ਕੁਮਾਰ ਪੁੱਤਰ ਕੁਲਦੀਪ ਸਿੰਘ ਵਾਸੀ ਫਤਿਹਪੁਰ ਜ਼ਿਲਾ ਕਾਂਗੜਾ ਅਤੇ ਕ੍ਰਿਸ਼ਨ ਕੁਮਾਰ ਪੁੱਤਰ ਬਿਸ਼ੰਬਰ ਦਾਸ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਇਕ ਕਾਰ 'ਚ ਸਵਾਰ ਕਰੀਬ 6 ਵਿਅਕਤੀ ਤੇਲ ਪਵਾਉਣ ਪੰਪ 'ਤੇ ਆਏ ਅਤੇ ਮੌਕੇ 'ਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ 28 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਅਤੇ ਇਕ ਕਰਮਚਾਰੀ 'ਤੇ ਹਮਲਾ ਵੀ ਕੀਤਾ। ਮੌਕੇ 'ਤੇ ਏ. ਐੱਸ. ਆਈ. ਬਲਜਿੰਦਰ ਸਿੰਘ ਟੀਮ ਸਮੇਤ ਪੁੱਜੇ।

ਉਨ੍ਹਾਂ ਦੱਸਿਆ ਕਿ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆ ਦੀ ਜਾਂਚ ਵੀ ਕੀਤੀ ਜਾਵੇਗੀ। ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸੰਪਰਕ ਕਰਨ 'ਤੇ ਡੀ. ਐੱਸ. ਪੀ. ਸਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਕਰੀਬ ਢਾਈ ਘੰਟੇ ਦਰਮਿਆਨ ਅਜਿਹੀਆਂ 3 ਵਾਰਦਾਤਾਂ ਹੋਈਆਂ ਹਨ, ਜਿਸ 'ਚ ਭੋਗਪੁਰ, ਕਰਤਾਰਪੁਰ ਅਤੇ ਪਤਾਰੇ ਦੇ ਇਲਾਕੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਬੰਧਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

shivani attri

Content Editor

Related News