ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ਦੇ ਕਰਿੰਦੇ ਨਾਲ ਕੀਤੀ ਲੁੱਟ-ਖੋਹ

Sunday, Feb 10, 2019 - 05:58 PM (IST)

ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ਦੇ ਕਰਿੰਦੇ ਨਾਲ ਕੀਤੀ ਲੁੱਟ-ਖੋਹ

ਰਾਹੋਂ (ਪ੍ਰਭਾਕਰ) - ਫਿਲੌਰ ਰੋਡ ਮੱਲਪੁਰ ਪਿੰਡ ਨੇੜੇ ਪੈਟਰੋਲ ਪੰਪ ਤੋਂ ਦੋ ਮੋਟਰਸਾਈਕਲ ਸਵਾਰਾਂ ਵਲੋਂ ਹਥਿਆਰ ਦੀ ਨੋਕ 'ਤੇ ਨੋਟਾਂ ਵਾਲਾ ਬੈਗ ਖੋਹ ਕੈ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਰਾਹੋਂ ਦੀ ਪੁਲਸ ਵਲੋਂ ਆਲੇ-ਦੁਆਲੇ ਲਗੇ ਸੀ.ਸੀ.ਟੀ.ਵੀ ਕੈਮਰੇ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਫਿਲੌਰ ਰੋਡ ਮੱਲਪੁਰ 'ਤੇ ਪੈਂਦੇ ਪੈਟਰੋਲ ਪੰਪ ਤੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ 50 ਰੁਪਏ ਦਾ ਪੈਟਰੋਲ ਪਵਾਉਣ ਆਏ ਸਨ। ਜਿਵੇਂ ਹੀ ਕਰਿੰਦੇ ਨੇ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਮੋਟਰਸਾਈਕਲ ਦੇ ਪਿਛਲੇ ਬੈਠੇ ਇਕ ਨੌਜਵਾਨ ਨੇ ਉਸ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਕੋਲੋਂ ਪੈਸੇ ਵਾਲਾ ਬੈਗ ਖੋਹ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਪੰਪ 'ਤੇ ਤੇਲ ਪਾਉਣ ਵਾਲੇ ਲਵਪ੍ਰੀਤ ਕੁਮਾਰ ਨੇ ਦੱਸਿਆ ਕਿ ਜਿਸ ਬੈਗ ਨੂੰ ਲੁਟੇਰੇ ਖੋਹ ਕੇ ਲੈ ਗਏ ਹਨ, ਉਸ 'ਚ 9 ਹਜ਼ਾਰ ਰੁਪਏ ਸਨ।


author

rajwinder kaur

Content Editor

Related News