ਸਵਰਾਜ ਮਾਜ਼ਦਾ ਦੇ ਕੰਟਰੈਕਟ ਡਰਾਈਵਰਜ਼ ਕਰਮਚਾਰੀ ਯੂਨੀਅਨ ਵੱਲੋਂ ਪ੍ਰਦਰਸ਼ਨ

Friday, Nov 16, 2018 - 02:25 AM (IST)

ਸਵਰਾਜ ਮਾਜ਼ਦਾ ਦੇ ਕੰਟਰੈਕਟ ਡਰਾਈਵਰਜ਼ ਕਰਮਚਾਰੀ ਯੂਨੀਅਨ ਵੱਲੋਂ ਪ੍ਰਦਰਸ਼ਨ

 ਰੂਪਨਗਰ,   (ਵਿਜੇ)-  ਸਵਰਾਜ ਮਾਜ਼ਦਾ ਈਸੁਜ਼ੂ ਕੰਟਰੈਕਟ ਡਰਾਈਵਰਜ਼ ਕਰਮਚਾਰੀ ਯੂਨੀਅਨ (ਸਬੰਧਤ ਭਾਰਤੀ ਪ੍ਰਾਈਵੇਟ ਟ੍ਰਾਂਸਪੋਰਟ ਮਜ਼ਦੂਰ ਮਹਾਸੰਘ) ਆਸਰੋਂ ਵੱਲੋਂ ਸੁੱਚਾ ਸਿੰਘ ਦੀ ਪ੍ਰਧਾਨਗੀ ਹੇਠ ਕੰਪਨੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਤੇ ਉਸ ਦੇ 11 ਹੋਰ ਸਾਥੀਆਂ ਨੂੰ ਪਿਛਲੇ ਸਾਲ ਜਥੇਬੰਦੀ ਵਿਰੋਧੀ ਕਾਰਵਾਈਅਾਂ ਕਰ ਕੇ ਜਥੇਬੰਦੀ ’ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਪਰ ਇਸ ਤੋਂ ਬਾਅਦ ਇਹ ਵਿਅਕਤੀ ਬਿਨਾਂ ਇਜਲਾਸ ਤੋਂ ਨਾਜਾਇਜ਼ ਢੰਗ ਨਾਲ ਅਹੁਦੇਦਾਰ ਬਣਕੇ ਯੂਨੀਅਨ ਦੇ ਕੰਮਾਂ ’ਚ ਅਡ਼ਿੱਕਾ ਲਾਉਂਦੇ ਰਹਿੰਦੇ ਸਨ। ਜਿਸ ਕਾਰਨ ਜਥੇਬੰਦੀ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਵਿਰੁੱਧ ਸੀਨੀਅਰ ਡਵੀਜ਼ਨ ਅਦਾਲਤ ਬਲਾਚੌਰ ’ਚ 29 ਅਕਤੂਬਰ 2018 ਨੂੰ ਕੇਸ ਦਾਇਰ ਕੀਤਾ ਗਿਆ ਸੀ ਤੇ ਜੱਜ ਸਾਹਿਬ ਵੱਲੋਂ ਫੈਸਲਾ ਦਿੱਤਾ ਕਿ ਉਕਤ ਵਿਅਕਤੀ ਜਥੇਬੰਦੀ ਦੇ ਕਿਸੇ ਕੰਮ ’ਚ ਅਡ਼ਿੱਕਾ ਨਹੀਂ ਲਾਉਣਗੇ। ਪਰ ਬੀਤੇ ਦਿਨੀਂ ਜਥੇਬੰਦੀ ਦੇ ਆਰਜ਼ੀ ਦਫਤਰ ਆਸਰੋਂ ’ਚ ਆ ਕੇ ਉਕਤ ਵਿਅਕਤੀਅਾਂ  ਵੱਲੋਂ ਜਥੇਬੰਦੀ ਦੇ ਕੰਮ ’ਚ ਦਖਲ ਦਿੱਤਾ ਗਿਆ। ਜਿਸ ਦੀ ਸ਼ਿਕਾਇਤ ਜਥੇਬੰਦੀ ਵੱਲੋਂ ਪੁਲਸ ਨੂੰ ਕੀਤੀ ਗਈ। ਪਰ ਹਾਲੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। 
ਜਥੇਬੰਦੀ ਨੇ ਕਿਹਾ ਕਿ ਉਕਤ ਸਾਰਾ ਕੁਝ ਦੇ ਬਾਵਜੂਦ ਸਵਰਾਜ ਮਾਜ਼ਦਾ ਦੀ ਮੈਨੇਜਮੈਂਟ ਅਤੇ ਟਰਾਂਸਪੋਰਟਰਾਂ ਵੱਲੋਂ ਜਥੇਬੰਦੀ ਨੂੰ ਕੋਈ ਕੰਮ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਇਸ ਸਬੰਧ ’ਚ ਜਥੇਬੰਦੀ ਨਾਲ 14-9-2019 ਤੱਕ ਕੰਟਰੈਕਟ ਹੈ। ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਅੱਜ ਰਣਜੀਤ ਸਿੰਘ ਬਾਗ ’ਚ ਇਕੱਠੇ ਹੇ ਕੇ ਸਵਰਾਜ ਮਾਜ਼ਦਾ ਕੰਪਨੀ ਤੱਕ ਰੋਸ ਮਾਰਚ ਵੀ ਕੀਤਾ ਗਿਆ। ਜਿੱਥੇ ਕੰਪਨੀ ਦੇ ਗੇਟ ’ਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।  ਜਥੇਬੰਦੀ ਨੇ ਕੰਪਨੀ ਦੇ ਪ੍ਰਬੰਧਕਾਂ ਤੇ ਟਰਾਂਸਪੋਰਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਥੇਬੰਦੀ ਨੂੰ ਕੰਮ ਨਾ ਦਿੱਤਾ ਗਿਆ ਅਤੇ ਉਕਤ ਮਸਲੇ ਹੱਲ ਨਾ ਕੀਤੇ ਗਏ ਤਾਂ ਭਰਾਤਰੀ ਜਥੇਬੰਦੀ ਦੇ ਸਹਿਯੋਗ ਨਾਲ ਸੰਘਰਸ਼ ਤੇਜ਼ ਕੀਤਾ ਜਾਵੇਗਾ। 
ਇਸ ਮੌਕੇ ਮਲਕੀਤ ਸਿੰਘ ਸੀਨੀ. ਮੀਤ ਪ੍ਰਧਾਨ, ਜਸਵੀਰ ਸਿੰਘ, ਗੁਰਮੀਤ ਸਿੰਘ, ਜਰਨੈਲ ਸਿੰਘ, ਜਗਦੇਵ ਸਿੰਘ, ਤਜਿੰਦਰ ਸਿੰਘ, ਹਰਦੇਵ ਸਿੰਘ, ਬਲਵਿੰਦਰ ਸਿੰਘ, ਅਜੇ ਕੁਮਾਰ, ਬਲਵੰਤ ਸਿੰਘ ਬਾਗਵਾਲੀ, ਸੁਰਜੀਤ ਸਿੰਘ ਤਲਵਾਡ਼ਾ, ਮਨਜੀਤ ਸਿੰਘ ਤੇ ਹੋਰ ਆਗੂ ਤੇ ਮੈਂਬਰ ਹਾਜ਼ਰ ਸਨ।
 


Related News