ਪ. ਸ. ਸ. ਫ. ਦੀ ਸੂਬਾ ਪੱਧਰੀ ਰੈਲੀ ''ਚ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਭੰਡਿਆ

09/15/2019 4:04:07 PM

ਜਲੰਧਰ (ਕਮਲੇਸ਼)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ (ਪ. ਸ. ਸ. ਫ.) ਵੱਲੋਂ ਸਰਕਾਰ ਵੱਲੋਂ ਮੀਟਿੰਗਾਂ 'ਚ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਅਤੇ ਸੂਬਾ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਗਈ। ਇਸ ਰੈਲੀ 'ਚ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮਾਂ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ। ਸਟੇਜ ਦੀ ਕਾਰਵਾਈ ਚਲਾਉਂਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਮੁਲਾਜ਼ਮ ਮੰਗਾਂ ਪ੍ਰਤੀ ਸੂਬੇ ਅੰਦਰ ਸੰਘਰਸ਼ਾਂ ਦੇ ਪਿੜ ਨੂੰ ਮਘਾਉਣ ਲਈ ਬਲਾਕਾਂ, ਤਹਿਸੀਲਾਂ ਅਤੇ ਜ਼ਿਲਿਆਂ ਦੀਆਂ ਰੈਲੀਆਂ ਕਰਨ ਤੋਂ ਲੈ ਕੇ ਇਸ ਸੂਬਾਈ ਰੈਲੀ ਪ੍ਰਤੀ ਜਾਣਕਾਰੀ ਦੇ ਨਾਲ ਹੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ। ਰੈਲੀ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਦੇਸ਼ ਦੇ ਮੁਲਾਜ਼ਮਾਂ ਦੀ ਕੌਮੀ ਜਥੇਬੰਦੀ 'ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈੱਡਰੇਸ਼ਨ' ਦੇ ਕੌਮੀ ਚੇਅਰਮੈਨ ਸਾਥੀ ਸੁਭਾਸ਼ ਲਾਂਬਾ, ਕੌਮੀ ਜਨਰਲ ਸਕੱਤਰ ਸਾਥੀ ਏ. ਸ਼੍ਰੀਕੁਮਾਰ ਅਤੇ ਸਾਬਕਾ ਕੌਮੀ ਵਾਈਸ ਚੇਅਰਮੈਨ ਅਤੇ ਪ.ਸ. ਸ. ਫ. ਦੇ ਮੁਖ ਸਲਾਹਕਾਰ ਸਾਥੀ ਦੇਵ ਪ੍ਰਕਾਸ਼ ਸ਼ਰਮਾ ਨੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਦੀ ਜਮ ਕੇ ਨਿਖੇਧੀ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਦੋਂ ਦੀ ਕੇਂਦਰ ਸਰਕਾਰ ਆਈ ਹੈ,ਉਦੋਂ ਤੋਂ ਹੀ ਪਹਿਲੀ ਕਾਂਗਰਸ ਸਰਕਾਰ ਨਾਲੋਂ ਤੇਜ਼ੀ ਨਾਲ ਵਿਰੋਧੀ ਨੀਤੀਆਂ ਲਾਗੂ ਕਰਦਿਆਂ ਰੋਜ਼ਗਾਰ ਦੇ ਵਸੀਲੇ ਖਤਮ ਕੀਤੇ ਜਾ ਰਹੇ ਹਨ, ਦੇਸ਼ ਨੂੰ ਗਹਿਣੇ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਰੈਲੀ ਉਪਰੰਤ ਸ਼ੁਰੂ ਹੋ ਰਹੀ ਦੋ ਰੋਜ਼ਾ ਕੌਮੀ ਮੀਟਿੰਗ 'ਚ ਵੀ ਕੱਚੇ ਕਾਮਿਆਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਨੀਤੀ ਬਹਾਲ ਕਰਨ ਦੇ ਨਾਲ ਬਾਕੀ ਮੰਗਾਂ ਸਬੰਧੀ ਵੀ ਵਿਚਾਰ ਚਰਚਾ ਕਰ ਕੇ ਦੇਸ਼ ਅੰਦਰ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਰੈਲੀ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਸੈਣੀ, ਕਰਮਜੀਤ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਦਰਸ਼ਨ ਬੇਲੂਮਾਜਰਾ, ਰਾਮਜੀਦਾਸ ਚੌਹਾਨ, ਇੰਦਰਜੀਤ ਵਿਰਦੀ, ਅਮਰੀਕ ਸਿੰਘ, ਜਸਬੀਰ ਤਲਵਾੜਾ, ਹਰਮਨਪ੍ਰੀਤ ਕੌਰ ਗਿੱਲ, ਨੀਨਾ ਜੌਨ, ਕੁਲਦੀਪ ਸਿੰਘ ਦੌੜਕਾ, ਮੱਖਣ ਸਿੰਘ ਵਾਹਿਦਪੁਰੀ, ਪ੍ਰੇਮ ਕੁਮਾਰ ਆਜ਼ਾਦ, ਜਸਵੀਰ ਸਿੰਘ, ਗੁਰਦੀਪ ਸਿੰਘ ਬਾਜਵਾ, ਰਜਿੰਦਰ ਧੀਮਾਨ, ਜਸਪ੍ਰੀਤ ਗਗਨ, ਬੀਰ ਇੰਦਰਜੀਤ ਪੁਰੀ, ਸੁਖਵਿੰਦਰ ਕੌਰ, ਬਿਮਲਾ ਰਾਣੀ, ਰਜਿੰਦਰ ਕੌਰ ਕਾਲੜਾ, ਕਮਲਜੀਤ ਕੌਰ, ਹਰੀ ਬਿਲਾਸ, ਕ੍ਰਿਸ਼ਨ ਚੰਦ ਜਾਗੋਵਾਲੀਆ, ਕੁਲਦੀਪ ਪੁਰੇਵਾਲ, ਧਰਮਿੰਦਰ ਸਿੰਘ ਭੰਗੂ, ਸਿਮਰਜੀਤ ਸਿੰਘ, ਰਣਜੀਤ ਈਸ਼ਾਪੁਰ, ਕਰਮਜੀਤ ਸਿੰਘ ਕੇ. ਪੀ., ਅਨਿਲ ਕੁਮਾਰ, ਮਨਜੀਤ ਸਿੰਘ ਬਾਜਵਾ, ਸੁਖਮੰਦਰ ਸਿੰਘ, ਗੁਰਪ੍ਰੀਤ ਸਿੰਘ ਰੰਗੀਲਪੁਰ ਅਤੇ ਜਰਨੈਲ ਸਿੰਘ ਨੇ ਸੰਬੋਧਨ ਕੀਤਾ।


shivani attri

Content Editor

Related News