ਵੱਖਰੀ ਮੰਗ ਨੂੰ ਲੈ ਕੇ ਜਲੰਧਰ ''ਚ ਕੀਤਾ ਗਿਆ ਪ੍ਰਦਰਸ਼ਨ

Tuesday, May 14, 2019 - 01:09 PM (IST)

ਜਲੰਧਰ (ਸੋਨੂੰ)— ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਹਰ ਇਕ ਉਮੀਦਵਾਰ ਆਪਣੇ-ਆਪਣੇ ਇਲਾਕਿਆਂ 'ਚ ਚੋਣ ਰੈਲੀਆਂ ਕਰਕੇ ਆਪਣੇ ਵੋਟਰਾਂ ਨੂੰ ਰੁਝਾਉਣ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ। ਉਥੇ ਹੀ ਵੋਟਰ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਹਨ। ਕਿਤੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਹਨ ਅਤੇ ਕਿਤੇ ਕੱਚੇ ਮੁਲਾਜ਼ਮ। ਅੱਜ ਜਲੰਧਰ 'ਚ ਇਕ ਵੱਖਰੇ ਤਰ੍ਹਾਂ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

PunjabKesari

ਇਥੋਂ ਦੇ ਫੁੱਟਬਾਲ ਚੌਕ 'ਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪੰਜਾਬੀ ਜਾਗ੍ਰਿਤੀ ਮਾਰਚ ਦੇ ਮੈਂਬਰਾਂ ਵੱਲੋਂ ਹੱਥਾਂ 'ਚ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਗਿਆ। ਤਖਤੀਆਂ 'ਤੇ ਸਾਫ-ਸਾਫ ਲਿਖਿਆ ਸੀ ਕਿ ਜੋ ਉਮੀਦਵਾਰ ਉਨ੍ਹਾਂ ਨੂੰ ਲਿਖਤੀ ਰੂਪ 'ਚ ਲਿੱਖ ਕੇ ਪੰਜਾਬੀ ਨੂੰ ਪੂਰੇ ਪੰਜਾਬ 'ਚ ਹਰ ਜਗ੍ਹਾ ਪਹਿਲੇ ਸਥਾਨ 'ਤੇ ਲਿਖਵਾਏਗਾ ਅਤੇ ਪੰਜਾਬ ਦੇ ਹਰ ਇਕ ਦਫਤਰਾਂ ਅਤੇ ਦੁਕਾਨਾਂ ਦੇ ਬਾਹਰ ਪੰਜਾਬੀ 'ਚ ਬੋਰਡ ਲਾਜ਼ਮੀ ਕਰਵਾਏਗਾ, ਉਹ ਉਨ੍ਹਾਂ ਨੂੰ ਹੀ ਵੋਟ ਪਾਉਣਗੇ। ਜੇਕਰ ਕੋਈ ਅਜਿਹਾ ਨਹੀਂ ਕਰੇਗਾ ਤਾਂ ਉਨ੍ਹਾਂ ਦੇ ਕੋਲ ਵੋਟਾਂ ਮੰਗਣ ਵੀ ਨਾ ਆਉਣ।


shivani attri

Content Editor

Related News