ਸਰਕਾਰੀ ਹਸਪਤਾਲ ਸ਼ਾਹਕੋਟ ’ਚ ਨਸ਼ੇੜੀਆਂ ਤੋਂ ਤੰਗ ਆ ਕੇ ਬਾਥਰੂਮਾਂ ਨੂੰ ਲਗਾ ਦਿੱਤੇ ਜਿੰਦਰੇ
Thursday, Aug 22, 2024 - 02:48 PM (IST)
ਸ਼ਾਹਕੋਟ (ਅਰਸ਼ਦੀਪ)- ਸਰਕਾਰੀ ਹਸਪਤਾਲ ਸ਼ਾਹਕੋਟ ਦੇ ਜਨਰਲ ਵਾਰਡ ਦੇ ਬਾਥਰੂਮਾਂ ਨੂੰ ਹਸਤਪਾਲ ਦੇ ਪ੍ਰਸ਼ਾਸਨ ਵੱਲੋਂ ਜਿੰਦਰੇ ਲਾਉਣ ਦਾ ਮਾਮਲਾ ਸਾਬਕਾ ਬਲਾਕ ਸੰਮਤੀ ਮੈਂਬਰ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਨੇ ਚੁੱਕਿਆ ਹੈ। ਉਨ੍ਹਾਂ ਇਸ ਸਬੰਧੀ ਐੱਸ. ਡੀ. ਐੱਮ. ਸ਼ਾਹਕੋਟ ਰਿਸ਼ਭ ਬਾਂਸਲ ਦੇ ਨਾਂ ਮੰਗ-ਪੱਤਰ ਸੌਂਪਿਆ ਹੈ। ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਰਕਾਰੀ ਹਸਪਤਾਲ ਸ਼ਾਹਕੋਟ ’ਚ ਦਾਖ਼ਲ ਸੀ।
ਇਸ ਦੌਰਾਨ ਉਨ੍ਹਾਂ ਵੇਖਿਆ ਕਿ ਜਨਰਲ ਵਾਰਡ ਦੇ ਬਾਹਰ ਬਣੇ ਮਰਦਾਂ ਤੇ ਔਰਤਾਂ ਦੇ ਬਾਥਰੂਮਾਂ ਨੂੰ ਬਾਹਰੋਂ ਜਿੰਦਰੇ ਲੱਗੇ ਹਨ। ਉਨ੍ਹਾਂ ਸਟਾਫ਼ ਕੋਲੋਂ ਜਿੰਦਰੇ ਲਾਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਨਸ਼ੇੜੀ ਨੌਜਵਾਨਾਂ ਤੋਂ ਤੰਗ ਆ ਕੇ ਬਾਥਰੂਮਾਂ ਨੂੰ ਜਿੰਦਰੇ ਲਾਏ ਗਏ ਹਨ। ਉਨ੍ਹਾਂ ਮੌਕੇ ’ਤੇ ਹੀ ਮਰਦਾਂ ਵਾਲੇ ਬਾਥਰੂਮ ਦਾ ਜਿੰਦਰਾ ਖੁੱਲ੍ਹਵਾਇਆ। ਕਾਮਰੇਡ ਥੰਮੂਵਾਲ ਨੇ ਕਿਹਾ ਕਿ ਬਾਥਰੂਮਾਂ ਨੂੰ ਜਿੰਦਰੇ ਲਾ ਕੇ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਨਸ਼ੇੜੀ ਨੌਜਵਾਨਾਂ ਕਾਰਨ ਅਸੀਂ ਆਮ ਮਰੀਜ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਹਸਪਤਾਲ ’ਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਨੌਜਵਾਨ ਦਰਜਨਾਂ ਦੀ ਗਿਣਤੀ ’ਚ ਇਕੱਠੇ ਫਿਰਦੇ ਰਹਿੰਦੇ ਹਨ ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ।
ਇਹ ਵੀ ਪੜ੍ਹੋ-ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ ਬਣਾ ਕੇ ਬੈਂਕ ਮੈਨੇਜਰ ਬਾਰੇ ਕੀਤੇ ਵੱਡੇ ਖ਼ੁਲਾਸੇ
ਇਸ ਲਈ ਦਵਾਈ ਲੈਣ ਆਏ ਨੌਜਵਾਨਾਂ ਦਾ ਇਕੱਠ ਨਾ ਕੀਤਾ ਜਾਵੇ ਤੇ ਇਕੱਲੇ-ਇਕੱਲੇ ਨੂੰ ਦਵਾਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਓਟ ਸੈਂਟਰ ’ਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਲੋਕਾਂ ਦੀ ਫਾਈਲ ਜਨਤਕ ਕੀਤੀ ਜਾਵੇ ਤੇ ਇਹ ਵੀ ਦੱਸਿਆ ਜਾਵੇ ਹੁਣ ਤੱਕ ਕਿੰਨੇ ਲੋਕਾਂ ਨੂੰ ਨਸ਼ਾ ਛੁਡਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਵਾਈ ਲੈਣ ਵਾਲੇ ਨੌਜਵਾਨਾਂ ਖ਼ਿਲਾਫ਼ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਹਨ। ਇਸ ਲਈ ਇਨ੍ਹਾਂ ਨੌਜਵਾਨਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਸ ਮੌਕੇ ਸਿਕੰਦਰ ਸਿੰਘ ਸੰਧੂ ਪ੍ਰਧਾਨ ਜਨ. ਮਜ਼ਦੂਰ ਯੂਨੀਅਨ ਜਲੰਧਰ, ਸਵਰਨ ਸਿੰਘ ਕਾਕੜਾ ਸਕੱਤਰ ਸੀ. ਪੀ. ਆਈ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਸ਼ਾਨ ਸਾਹਿਬ ’ਤੇ ਚੜ੍ਹਾਇਆ ਬਸੰਤੀ ਰੰਗ ਦਾ ਚੋਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ