ਹਾਥਰਸ ਦੁਖਾਂਤ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਮਸੀਹੀ ਭਾਈਚਾਰੇ ਨੇ ਕੀਤਾ ਰੋਸ ਪ੍ਰਗਟ

10/12/2020 6:29:10 PM

ਟਾਂਡਾ(ਮੋਮੀ)-ਪਾਸਟਰ ਵੈਲ਼ਫ਼ੇਅਰ ਐਸੋਸੀਏਸ਼ਨ ਟਾਂਡਾ ਦੀ ਮੀਟਿੰਗ ਬੀ.ਐੱਮ.ਐੱਸ. ਚਰਚ ਟਿੱਲੂਵਾਲ ਖੁਣ ਖੁਣ ਕਲਾਂ ਵਿਖੇ ਪ੍ਰਧਾਨ ਪਾਸਟਰ ਤੀਰਥ ਗਿੱਲ ਜੀ ਦੀ ਅਗਵਾਈ ਹੇਠ ਹੋਈ ।ਮੀਟਿੰਗ ਦੀ ਸ਼ੁਰੂਆਤ ਪ੍ਰਭੂ ਜਿਸੂ ਮਸੀਹ ਜੀ ਦੇ ਨਾਮ 'ਚ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕਰਕੇ ਕੀਤੀ ਗਈ। ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਹਾਲ ਹੀ 'ਚ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਅਤੇ ਹਾਥਰਸ 'ਚ ਦਲਿਤ ਲੜਕੀ ਨਾਲ ਵਾਪਰੇ ਦੁਖਾਂਤ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਤੋਂ ਕਿਸਾਨ ਮਜ਼ਦੂਰ ਮਾਰੂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਅਤੇ ਹਾਥਰਸ ਦੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਮੁਬਾਰਕ ਮਸੀਹ ਨੇ ਪਿਛਲੇ ਦਿਨੀਂ ਮਸੀਹ ਭਾਈਚਾਰੇ ਦੇ ਕੁਝ ਸੇਵਕਾਂ 'ਤੇ ਜੋ ਜਾਨਲੇਵਾ ਹਮਲੇ ਹੋਏ ਹਨ, ਜਿਨ੍ਹਾਂ 'ਚ ਪ੍ਰਸ਼ਾਸ਼ਨ ਵੱਲੋਂ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਦੀ ਹਿਮਾਇਤ ਕੀਤੀ ਗਈ, ਜਿਸ ਦਾ ਐਸੋਸੀਸ਼ਨ ਵੱਲੋਂ ਸਖਤ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਮਸੀਹ ਭਾਈਚਾਰੇ ਨੂੰ ਸੁਰੱਖਿਅਤ ਦਾ ਵਿਸ਼ਵਾਸ਼ ਦਿਵਾਇਆ ਜਾਵੇ। ਜੋ ਮਸੀਹ ਭਾਈਚਾਰਾ ਹਮੇਸ਼ਾ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕਰਦਾ ਹੈ। ਇਸ ਸਮੇਂ ਪਾਸਟਰ ਮੁਬਾਰਕ ਮਸੀਹ, ਪਾਸਟਰ ਬਲਕਾਰ ਮਸੀਹ, ਪਾਸਟਰ ਬਲਵੰਤ ਵਿਜੇ , ਪਾਸਟਰ ਰਾਹੁਲ ਮਸੀਹ, ਪਾਸਟਰ ਜੇਮਸ ਮਸੀਹ , ਪਾਸਟਰ ਵਿਜੇ ਨੰਦਾ, ਪਾਸਟਰ ਰਾਜ ਕੁਮਾਰ ਸੱਭਰਵਾਲ, ਪਾਸਟਰ ਜੌਹਨ ਗਿੱਲ, ਜਿਲ੍ਹਾ ਯੂਥ ਪ੍ਰਧਾਨ ਨਿਥਅਨੀਏਲ ਮਸੀਹ, ਪਾਸਟਰ ਲਖਵਿੰਦਰ ਮੱਟੂ ,ਪਾਸਟਰ ਜਗਿੰਦਰ ਰਾਮ ,ਪਾਸਟਰ ਸੁਰਿੰਦਰ ਮਸੀਹ, ਪਾਸਟਰ ਵਿਜੇ ਮਸੀਹ ਆਦਿ ਹਾਜ਼ਰ ਸਨ।


Aarti dhillon

Content Editor

Related News