ਬੋਲੇ ਸੋ ਨਿਹਾਲ ਦੇ ਜੈਕਾਰਿਆਂ ''ਚ ਸ੍ਰੀ ਦਰਬਾਰ ਸਾਹਿਬ ਲਈ ਪੈਦਲ ਯਾਤਰਾ ਜਾਜਾ ਤੋਂ ਹੋਈ ਰਵਾਨਾ
Saturday, Nov 14, 2026 - 04:33 PM (IST)
ਟਾਂਡਾ ਉੜਮੁੜ/ਅੰਮ੍ਰਿਤਸਰ (ਵਰਿੰਦਰ ਪੰਡਿਤ)- ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੰਸਥਾ ਟਾਂਡਾ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੈਦਲ ਯਾਤਰਾ ਅੱਜ ਸਵੇਰੇ ਪੁਨੀਤ ਲੈਬੋਰਟਰੀ ਜਾਜਾ ਨੇੜਿਓਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ ਹੋਈ। ਪ੍ਰਬੰਧਕ ਸੇਵਾਦਾਰਾਂ ਜਤਿੰਦਰ ਸਿੰਘ ਅਤੇ ਰਜਵਿੰਦਰ ਸਿੰਘ ਦੀ ਦੇਖਰੇਖ 'ਚ ਸ਼ੁਰੂ ਹੋਈ ਇਸ ਪੈਦਲ ਯਾਤਰਾ 'ਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ। ਇਸ ਦੌਰਾਨ ਯਾਤਰਾ ਦੇ ਜਥੇ ਦੇ ਸਭ ਤੋਂ ਅੱਗੇ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਸੰਗਤਾਂ ਗੁਰਬਾਣੀ ਕੀਰਤਨ ਦਾ ਜਾਪੁ ਕਰਦੇ ਪਿੱਛੇ-ਪਿੱਛੇ ਜਾ ਰਹੀਆਂ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਹੈਰੋਇਨ ਤੇ ਹਥਿਆਰਾਂ ਸਮੇਤ 9 ਮੁਲਜ਼ਮ ਗ੍ਰਿਫ਼ਤਾਰ, ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫ਼ਾਸ਼
ਪੈਦਲ ਯਾਤਰਾ ਵਿਚ ਸ਼ਾਮਲ ਸੰਗਤ ਦਾ ਇਤਿਹਾਸਿਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਵਿਖੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਬਾਬਾ ਮਹਿੰਦਰ ਸਿੰਘ ਖਜਾਨਚੀ ਦੀ ਪ੍ਰੇਰਨਾ ਨਾਲ ਬਾਬਾ ਸੁੱਖਾ ਸਿੰਘ ਅਤੇ ਹੈੱਡ ਗ੍ਰੰਥੀ ਗਿਆਨੀ ਜਗਦੀਪ ਸਿੰਘ ਦੀ ਦੇਖਰੇਖ 'ਚ ਸੰਗਤਾਂ ਲਈ ਚਾਹ ਮਿਠਾਈ ਅਤੇ ਠੰਡੇ ਦਾ ਲੰਗਰ ਲਾਇਆ ਗਿਆ।

ਇਹ ਵੀ ਪੜ੍ਹੋ: ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਖ਼ਾਸ ਅਪੀਲ! ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਦਿੱਤਾ ਵੱਡਾ ਬਿਆਨ
ਇਸ ਮੌਕੇ ਗਿਆਨੀ ਜਗਦੀਪ ਸਿੰਘ ਨੇ ਯਾਤਰਾ ਦੀ ਅਗਵਾਈ ਕਰਨ ਵਾਲੇ ਪ੍ਰਬੰਧਕਾਂ ਦਾ ਸਿਰੋਪਾਓ ਨਾਲ ਸਨਮਾਨ ਕਰਦੇ ਹੋਏ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੰਗਤ ਨੂੰ ਗੁਰੂ ਸਾਹਿਬ ਦੀ ਸਿੱਖਿਆ ਨੂੰ ਜੀਵਨ ਜਾਚ ਬਣਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਜਤਿੰਦਰ ਸਿੰਘ ਨੇ ਦੱਸਿਆ ਕਿ ਯਾਤਰਾ ਪਹਿਲਾਂ ਪੜਾਅ ਅੱਜ ਰਾਤ ਮਹਿਤਾ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਅਤੇ 15 ਨਵੰਬਰ ਨੂੰ ਸੰਗਤਾਂ ਸ਼ਹੀਦਾਂ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੀਆਂ।
ਇਸ ਦੌਰਾਨ ਵੇਵਜ਼ ਹਸਪਤਾਲ ਟਾਂਡਾ ਵੱਲੋਂ ਡਾਕਟਰ ਲਵਪ੍ਰੀਤ ਸਿੰਘ ਪਾਬਲਾ ਦੇ ਸਹਿਯੋਗ ਨਾਲ ਮੈਡੀਕਲ ਸੇਵਾਵਾ ਲਈ ਐਂਬੂਲੈਂਸ ਨਾਲ ਨਾਲ ਜਾ ਰਹੀ ਹੈ। ਇਸ ਮੌਕੇ ਅਰਸ਼ਪ੍ਰੀਤ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਵਿਰਸਾ ਸਿੰਘ, ਜੱਸਾ ਸਿੰਘ, ਹਰਭਜਨ ਸਿੰਘ ਪਸਵਾਲ, ਮਲਾਗਰ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚ 20 ਨਵੰਬਰ ਲਈ ਵੱਡਾ ਐਲਾਨ! ਝਲਣੀ ਪਵੇਗੀ ਭਾਰੀ ਮੁਸੀਬਤ, SKM ਨੇ ਲਿਆ ਅਹਿਮ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਮੁੰਬਈ ''ਚ ਸਜੇਗਾ ''ਵਰਲਡ ਹਿੰਦੂ ਕਾਂਗਰਸ 2026'' ਦਾ ਮਹਾ-ਮੰਚ, 18 ਤੋਂ 20 ਦਸੰਬਰ ਤੱਕ ਜੁੜਨਗੇ ਵਿਸ਼ਵ ਦੇ ਹਿੰਦੂ ਆਗੂ
