ਬੈਂਕਾਂ ਨੂੰ ਮਰਜ ਕਰਨ ਦੇ ਪ੍ਰਸਤਾਵ ਦਾ ਵਿਰੋਧ, ਕਰਮਚਾਰੀਅਾਂ ਨੇ ਕੀਤੀ ਨਾਰਅੇਬਾਜ਼ੀ
Thursday, Dec 27, 2018 - 06:22 AM (IST)

ਕਪੂਰਥਲਾ, (ਜ. ਬ.)- ਬੈਂਕਾਂ ਨੂੰ ਮਰਜ਼ ਕਰਨ ਦੇ ਪ੍ਰਸਤਾਵ ਦੇ ਵਿਰੋਧ ’ਚ ਸਾਰੇ ਬੈਂਕਾਂ ਦੇ ਅਧਿਕਾਰੀਅਾਂ ਤੇ ਕਰਮਚਾਰੀਆਂ ਨੇ ਬੈਂਕ ਯੂਨੀਅਨਾਂ ਦੇ ਸੰਯੁਕਤ ਮੰਚ (ਯੂ. ਐੱਫ. ਬੀ. ਯੂ.) ’ਚ 9 ਰਜਿਸਟਰ ਟ੍ਰੇਡ ਯੂਨੀਅਨ ’ਚ ਏ. ਆਈ. ਬੀ. ਈ. ਐੱਨ., ਐੱਨ. ਸੀ. ਬੀ. ਈ., ਬੀ. ਈ. ਐੱਫ. ਆਈ., ਐੱਨ. ਓ. ਬੀ. ਡਬਲਯੂ. ਸ਼ਾਮਲ ਹਨ, ਦੇ ਰਾਸ਼ਟਰ ਪੱਧਰੀ ਹਡ਼ਤਾਲ ਦੇ ਸੱਦੇ ’ਤੇ ਸਟੇਟ ਬੈਂਕ ਆਫ ਇੰਡੀਆ ਕਪੂਰਥਲਾ, ਮਾਲ ਰੋਡ ’ਤੇ ਸਾਹਮਣੇ ਇੱਕਠੇ ਹੋ ਕੇ ਆਈ. ਬੀ. ਏ. ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਬੈਂਕ ਯੂਨੀਅਨਾਂ ਨੇ ਬੈਂਕ ਆਫ ਬਡ਼ੌਦਾ (ਬੀ. ਓ. ਬੀ.) ਦੀ ਪ੍ਰਧਾਨਗੀ ’ਚ ਤਿੰਨ ਬੈਂਕਾਂ ਦੇ ਮਰਜ਼ ਦੇ ਪ੍ਰਸਤਾਵ ਦਾ ਵਿਰੋਧ ਕੀਤਾ। ਯੂਨੀਅਨਾਂ ਦੇ ਆਗੂ ਕਾਮਰੇਡ ਰਾਜਨ ਬਾਬੂ, ਕਾਮਰੇਡ ਜੇ. ਐੱਸ. ਟੌਹਰਾ, ਕਾਮਰੇਡ ਆਰ. ਕੇ. ਕੌਸ਼ਲ, ਕਾਮਰੇਡ ਸ਼ਾਮ ਸੁੰਦਰ ਗੁਪਤਾ, ਕਾਮਰੇਡ ਅਸ਼ਵਨੀ ਭੱਲਾ ਨੇ ਆਪਣੇ-ਆਪਣੇ ਵਿਚਾਰ ਪੇਸ਼ ਕਰਦਿਆਂ ਉਕਤ ਪ੍ਰਸਤਾਵ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਕਾਮਰੇਡ ਰਾਜਨ ਬਾਬੂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਪਿੱਛੇ ਮਕਸਦ ਐੱਨ. ਪੀ. ਏ. ਤੇ ਵੱਡੀਆਂ ਕੰਪਨੀਆਂ ਦੇ ਕਰਜ਼ ਦੀ ਵਸੂਲੀ ਦੇ ਮੁੱਦੇ ਤੋਂ ਧਿਆਨ ਹਟਾਉਣਾ ਹੈ। ਇਨ੍ਹਾਂ ਵੱਡੀਆਂ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਨਾ ਹੋਣਾ ਸਰਕਾਰ ਵੱਲੋਂ ਰਾਜਨੀਤਕ ਇੱਛਾ ਸ਼ਕਤੀ ਦੀ ਕਮੀ ਨੂੰ ਦਰਸਾਉਂਦਾ ਹੈ। ਇਸ ਮੌਕੇ ਅਨਿਲ ਕੁਮਾਰ ਬਰਨਾ, ਅਮਿਤਪਾਲ ਸਿੰਘ, ਰੂਬਨ, ਸਤਿਆ, ਵਿਸ਼ਾਲ ਗਿੱਲ, ਵਿਪਨ, ਰਾਜਿੰਦਰ ਪਾਂਡੇ, ਮੁਕੇਸ਼ ਕੁਮਾਰ ਸ਼ਰਮਾ, ਰੂਬਲ, ਜਸਕਿਰਨ ਕੌਰ, ਆਰਜੂ ਅਰੋਡ਼ਾ, ਬੀ. ਕੇ. ਮਿਨਹਾਸ, ਫੂਲ ਚੰਦ, ਸਤਪਾਲ ਸਿੰਘ, ਪ੍ਰੇਮ ਪਾਲ, ਅਮਨ, ਸਵੀਟੀ, ਆਰਤੀ, ਹਰਜਿੰਦਰ ਕੌਰ, ਜਸਬੀਰ ਸਿੰਘ, ਹਰਦੇਵ ਸਿੰਘ, ਅਸ਼ੋਕ ਕੁਮਾਰ ਥਾਪਰ, ਬਲਕਾਰ ਰਾਮ, ਸੇਵਕ ਸਿੰਘ, ਯਸ਼, ਜੇ. ਕੇ. ਕਸ਼ਯਪ, ਕੁਲਵਿੰਦਰ ਸਿੰਘ, ਨਿਸ਼ਾਂਤ, ਦਮਨਦੀਪ, ਸ਼ਰਨਪਾਲ ਸਿੰਘ, ਸੰਜੀਵ ਕੁਮਾਰ, ਤੇਜਿੰਦਰ ਕੌਰ, ਰਾਜੇਸ਼, ਅਜੈ ਕੁਮਾਰ, ਚੰਦਨ, ਰਾਜਿੰਦਰ ਕੁਮਾਰ, ਸੰਦੀਪ ਸਿੰਘ ਤੇ ਹੋਰ ਹਾਜ਼ਰ ਸਨ।