ਅਫੀਮ ਸਮੱਗਲਰ ਸੋਢੀ ਤੇ ਕੌਲੀ ਪਹੁੰਚੇ ਜੇਲ

Monday, Nov 18, 2019 - 11:32 AM (IST)

ਅਫੀਮ ਸਮੱਗਲਰ ਸੋਢੀ ਤੇ ਕੌਲੀ ਪਹੁੰਚੇ ਜੇਲ

ਜਲੰਧਰ (ਮਹੇਸ਼)— 500 ਗ੍ਰਾਮ ਅਫੀਮ ਸਮੇਤ ਫੜੇ ਗਏ ਸਮੱਗਲਰ ਜਸਪ੍ਰੀਤ ਸਿੰਘ ਸੋਢੀ ਅਤੇ ਧਰਮਿੰਦਰ ਸਿੰਘ ਕੌਲੀ ਦੋਵੇਂ ਵਾਸੀ ਫੋਲੜੀਵਾਲ ਦਾ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਐੱਸ. ਆਈ. ਜਸਵੰਤ ਸਿੰਘ ਨੇ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਅਤੇ ਜੱਜ ਸਾਹਿਬ ਨੇ ਉਨ੍ਹਾਂ ਨੂੰ ਜੇਲ ਭੇਜਣ ਦਾ ਹੁਕਮ ਦਿੱਤਾ ਹੈ।
ਜਲੰਧਰ ਕੈਂਟ ਦੇ ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਕੈਂਟ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਦਕਿ ਇਸ ਤੋਂ ਪਹਿਲਾਂ ਦੋਵਾਂ 'ਤੇ ਕਿਸੇ ਵੀ ਥਾਣੇ 'ਚ ਕਈ ਕੇਸ ਦਰਜ ਨਹੀਂ ਹੈ। ਉਨ੍ਹਾਂ ਪੁੱਛਗਿੱਛ 'ਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਅੱਜ ਐਤਵਾਰ ਹੋਣ ਕਾਰਣ ਦੋਵਾਂ ਮੁਲਜ਼ਮਾਂ ਦਾ ਮੈਡੀਕਲ ਨਾ ਹੋ ਸਕਿਆ, ਜਿਸ ਕਾਰਣ ਸੋਮਵਾਰ ਸਵੇਰੇ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਜੇਲ ਪਹੁੰਚਾਇਆ ਜਾਵੇਗਾ।


author

shivani attri

Content Editor

Related News