ਕਲੱਬ ਦੀ ਸੈਕ੍ਰੇਟਰੀ ਰਹੀ ਔਰਤ ਨੂੰ ਬਲੈਕਮੇਲ ਕਰਕੇ 1 ਲੱਖ ਰੁਪਏ ਮੰਗ ਰਿਹਾ ਸੀ ਪੋਰਟਲ ਦਾ ਸੰਚਾਲਕ, ਦੋ ਦਿਨਾਂ ਦੇ ਰਿਮਾਂਡ ''ਤੇ
Monday, Mar 25, 2024 - 04:21 PM (IST)
ਜਲੰਧਰ (ਵਰੁਣ)- ਬਲੈਕਮੇਲ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਨਿਊਜ਼ ਪੋਰਟਲ ਦੇ ਸੰਚਾਲਕ ਅਤੇ ਫਰਜ਼ੀ ਪੱਤਰਕਾਰ ਸੰਦੀਪ ਵਧਵਾ ਨੂੰ ਪੁਲਸ ਅਦਾਲਤ ’ਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਦੋਸ਼ੀ ਔਰਤ ਤੋਂ ਆਪਣੇ ਨਿਊਜ਼ ਪੋਰਟਲ ’ਚ ਖ਼ਬਰਾਂ ਲਾਉਣ ਦਾ ਡਰਾਵਾ ਦੇ ਕੇ 1 ਲੱਖ ਰੁਪਏ ਮੰਗ ਰਿਹਾ ਸੀ। ਐਤਵਾਰ ਨੂੰ ਇਸ ਦੋਸ਼ੀ ਵਿਰੁੱਧ ਬਲੈਕਮੇਲ ਕਰਕੇ ਪੈਸਿਆਂ ਦੀ ਡਿਮਾਂਡ ਕਰਨ ਦੀਆਂ 2 ਹੋਰ ਸ਼ਿਕਾਇਤਾਂ ਥਾਣਾ 7 ਦੀ ਪੁਲਸ ਕੋਲ ਆਈ ਹੈ। ਹੁਣ ਤੱਕ ਦੀ ਜਾਂਚ ’ਚ ਪਤਾ ਲੱਗਾ ਕਿ ਦੋਸ਼ੀ ਸੰਦੀਪ ਵਧਵਾ ਸ਼ਿਕਾਇਤਕਰਤਾ ਕਲੱਬ ਦੀ ਸੈਕ੍ਰੇਟਰੀ ਰਹੀ ਔਰਤ ਨੂੰ ਪਿਛਲੇ 2 ਸਾਲਾਂ ਤੋਂ ਬਲੈਕਮੇਲ ਕਰ ਰਿਹਾ ਸੀ, ਜਿਸ ਕਾਰਨ ਔਰਤ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਹੋ ਗਈ ਸੀ। ਥਾਣਾ 7 ਦੀ ਇੰਚਾਰਜ ਅਨੂੰ ਪਲਿਯਾਲ ਨੇ ਦੱਸਿਆ ਕਿ ਸੰਦੀਪ ਵਧਵਾ ਵਿਰੁੱਧ ਕੇਸ ਦਰਜ ਕੀਤਾ ਸੀ। ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਔਰਤ ਤੋਂ ਮਹੀਨੇ ’ਚ 50 ਹਜ਼ਾਰ ਰੁਪਏ ਬਲੈਕਮੇਲਿੰਗ ਕਰ ਕੇ ਲਏ ਹਨ। ਇਸ ਤੋਂ ਪਹਿਲਾਂ ਵੀ ਸੰਦੀਪ ਵਧਵਾ ਉਸ ਔਰਤ ਦੀਆਂ ਫਰਜ਼ੀ ਖ਼ਬਰਾਂ ਅਤੇ ਔਰਤ ਦੀਆਂ ਤਸਵੀਰਾਂ ਲਾ ਕੇ ਉਸ ਦੀ ਬਦਨਾਮੀ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਗਲਤ ਟਰੈਕ 'ਤੇ ਚੱਲੀ ਮਾਲਗੱਡੀ ਦੇ ਮਾਮਲੇ 'ਚ ਰੇਲਵੇ ਦੀ ਵੱਡੀ ਕਾਰਵਾਈ, ਲੋਕੋ ਪਾਇਲਟ ਤੇ ਗਾਰਡ ਤਲਬ
ਔਰਤ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ 2 ਸਾਲ ਤੋਂ ਸੰਦੀਪ ਵਧਵਾ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਦਕਿ ਹੁਣ ਜਦੋਂ ਉਸ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਸੀ। ਧਮਕੀਆਂ ਦੇਣ ਦੀ ਗੱਲ ਸਾਹਮਣੇ ਆਉਣ ’ਤੇ ਪੁਲਸ ਨੇ ਸੰਦੀਪ ਵਧਵਾ ਵਿਰੁੱਧ ਧਾਰਾ 386, 387 ਵੀ ਜੋੜ ਦਿੱਤੀ ਹੈ। ਸੰਦੀਪ ਵਧਵਾ ਵਾਸੀ ਬੈਂਕ ਐਨਕਲੇਵ ਨੂੰ ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਥਾਣਾ ਇੰਚਾਰਜ ਅਨੂੰ ਪਲਿਆਲ ਨੇ ਦੱਸਿਆ ਕਿ ਸੰਦੀਪ ਵਧਵਾ ਦੀ ਬੈਂਕ ਡਿਟੇਲਸ ਬੈਂਕ ਤੋਂ ਕੱਢੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦਾ ਪਿਛਲੇ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ ਕਿ ਕਿਤੇ ਉਸ ਦੇ ਵਿਰੁੱਧ ਕੋਈ ਪੁਰਾਣੀ ਸ਼ਿਕਾਇਤ ਪੈਂਡਿੰਗ ਨਾ ਹੋਵੇ।
ਉਨ੍ਹਾਂ ਕਿਹਾ ਕਿ ਸੰਦੀਪ ਵਿਰੁੱਧ 2 ਨਵੀਆਂ ਸ਼ਿਕਾਇਤਾਂ ਵੀ ਆਈਆਂ ਹਨ, ਜਿਸ ’ਚ ਸ਼ਿਕਾਇਤਕਰਤਾਵਾਂ ਨੇ ਬਲੈਕਮੇਲਿੰਗ ਦੇ ਦੋਸ਼ ਲਾਏ ਹਨ। ਉਨ੍ਹਾਂ ਦੀ ਜਾਂਚ ਕਰ ਕੇ ਵੀ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਕਾਫੀ ਲੰਬੇ ਸਮੇਂ ਤੋਂ ਪੱਤਰਕਾਰਤਾ ਦੀ ਆੜ ’ਚ ਸੰਦੀਪ ਵਧਵਾ ਲੋਕਾਂ ਨੂੰ ਖ਼ਬਰਾਂ ਦਾ ਡਰ ਵਿਖਾ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਰਿਹਾ ਸੀ। ਸੰਦੀਪ ਦਾ ਪਹਿਲਾਂ ਪੀ. ਪੀ. ਆਰ. ਮਾਲ ’ਚ ਆਫਿਸ ਸੀ ਪਰ ਉਥੋਂ ਆਫਿਸ ਉਹ ਸ਼ਿਫਟ ਕਰ ਚੁੱਕਾ ਹੈ। ਪੀ. ਪੀ. ਆਰ. ਮਾਰਕੀਟ ਦੇ ਦੁਕਾਨਦਾਰਾਂ ਨਾਲ ਵੀ ਇਸ ਦਾ ਵਿਵਾਦ ਰਿਹਾ ਹੈ, ਕਿਉਂਕਿ ਕਿਤੇ ਨਾ ਕਿਤੇ ਉਨ੍ਹਾਂ ਨੂੰ ਵੀ ਸੰਦੀਪ ਵਾਂਗ ਬਲੈਕਮੇਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਕ ਸਕੂਲ ਮੈਨੇਜਮੈਂਟ ਨੂੰ ਵੀ ਬਲੈਕਮੇਲ ਕਰਨ ਦੇ ਚਰਚੇ ਸੰਦੀਪ ਵਧਵਾ ਦੇ ਉੱਠਦੇ ਰਹੇ ਹਨ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਵੇਖਣ ਜਾ ਰਹੇ ਦੋ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਹੋਈ ਦਰਦਨਾਕ ਮੌਤ
ਪੈਸੇ ਨਾ ਮਿਲਣ ’ਤੇ ਧਮਕੀਆਂ ਦੇ ਕੇ ਕਰਦਾ ਸੀ ਵਸੂਲੀ
ਥਾਣਾ ਨੰ. 7 ਦੀ ਇੰਚਾਰਜ ਅਨੂੰ ਪਲਿਆਲ ਨੇ ਦੱਸਿਆ ਕਿ ਸੰਦੀਪ ਵਧਵਾ ਜਿਹੜੇ ਲੋਕਾਂ ਨੂੰ ਬਲੈਕਮੇਲ ਕਰਦਾ ਸੀ, ਜੇਕਰ ਉਹ ਪੈਸੇ ਨਹੀਂ ਦਿੰਦੇ ਸਨ ਤਾਂ ਧਮਕੀਆਂ ਦੇ ਕੇ ਉਹ ਪੈਸਿਆਂ ਦੀ ਵਸੂਲੀ ਕਰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਸੰਦੀਪ ਨਾਲ ਇਕ ਦੋ ਹੋਰ ਸਾਥੀ ਹਨ, ਜਿਨ੍ਹਾਂ ਨੇ ਉਸੇ ਤਰ੍ਹਾਂ ਆਪਣੇ ਨਿਊਜ਼ ਪੋਰਟਲ ’ਚ ਖਬਰਾਂ ਪ੍ਰਕਾਸ਼ਿਤ ਕੀਤੀ ਤਾਂ ਕਿ ਉਨ੍ਹਾਂ ਲੋਕਾਂ ਨੂੰ ਬਲੈਕਮੇਲ ਕੀਤਾ ਜਾ ਸਕੇ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਉਨ੍ਹਾਂ ਦੀ ਭੂਮਿਕਾ ਵੀ ਸਾਹਮਣੇ ਆਈ ਤਾਂ ਉਨ੍ਹਾਂ ਲੋਕਾਂ ਵਿਰੁੱਧ ਵੀ ਕਾਰਵਾਈ ਤੈਅ ਹੈ।
ਇਹ ਵੀ ਪੜ੍ਹੋ: ਗੁਜਰਾਤ 'ਚ ਪੰਜਾਬ ਦੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਨਹਿਰ 'ਚ ਪਲਟੀ ਕੰਬਾਇਨ, 3 ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8