ਘਰ ''ਚ ਸਿਰਫ਼ ਇਕ ਬਲਬ ਪਰ ਬਿੱਲ ਆਇਆ 35 ਹਜ਼ਾਰ ਤੋਂ ਵੱਧ, ਹੁਣ ਬਜ਼ੁਰਗ ਔਰਤ ਕੱਢ ਰਹੀ ਹਾੜੇ

Monday, Feb 12, 2024 - 01:18 PM (IST)

ਘਰ ''ਚ ਸਿਰਫ਼ ਇਕ ਬਲਬ ਪਰ ਬਿੱਲ ਆਇਆ 35 ਹਜ਼ਾਰ ਤੋਂ ਵੱਧ, ਹੁਣ ਬਜ਼ੁਰਗ ਔਰਤ ਕੱਢ ਰਹੀ ਹਾੜੇ

ਹੁਸ਼ਿਆਰਪੁਰ- ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ 'ਤੇ ਵੀ ਘਰ ਵਿੱਚ ਸਿਰਫ਼ ਇਕ ਬਲਬ ਬਲਣ ਦੇ ਬਾਵਜੂਦ ਇਕ ਵਿੱਧਵਾ ਔਰਤ ਦਾ ਬਿਜਲੀ ਦਾ ਬਿੱਲ 35,876 ਰੁਪਏ ਆਇਆ ਹੈ। ਹੁਣ ਦੋ ਬੱਚਿਆਂ ਦੀ ਮਾਂ ਬਿੱਲ ਲੈ ਕੇ ਬਿਜਲੀ ਬੋਰਡ ਦੇ ਦਫ਼ਤਰ ਦੇ ਗੇੜੇ ਮਾਰ ਰਹੀ ਹੈ ਪਰ ਮੁਲਾਜ਼ਮ ਉਸ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹਨ। ਸੁਮਨ ਪਤਨੀ ਕਿਸ਼ਨ ਲਾਲ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਸੁੰਦਰ ਨਗਰ ਸਥਿਤ ਆਪਣੇ ਇਕ ਮਰਲੇ ਦੇ ਮਕਾਨ ਵਿੱਚ ਆਪਣੀ ਵਿਧਵਾ ਸੱਸ ਅਤੇ ਦੋ ਬੱਚਿਆਂ ਨਾਲ ਰਹੀ ਹੈ। ਘਰ ਦੀ ਛੱਤ ਵੀ ਟੀਨ ਦੀ ਬਣੀ ਹੋਈ ਹੈ।

ਘਰ ਵਿੱਚ ਇਕ ਹੀ ਬਲਬ ਹੈ। ਕੁਝ ਸਮਾਂ ਪਹਿਲਾਂ ਬਿੱਲ ਆਮ ਆ ਰਿਹਾ ਸੀ। ਇਸ ਤੋਂ ਬਾਅਦ ਜਦੋਂ ਸਰਕਾਰ ਬਦਲੀ ਤਾਂ ਜੁਲਾਈ 2022 ਤੋਂ ਆਮ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਮਿਲਣੀ ਸ਼ੁਰੂ ਹੋ ਗਈ। 6 ਮਹੀਨਿਆਂ ਤੋਂ ਉਸ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਸੀ। ਇਸ ਤੋਂ ਬਾਅਦ ਜਦੋਂ ਉਸ ਦਾ ਬਿਜਲੀ ਦਾ ਬਿੱਲ 14 ਹਜ਼ਾਰ ਰੁਪਏ ਆਇਆ ਤਾਂ ਉਹ ਪ੍ਰੇਸ਼ਾਨ ਹੋ ਗਈ।  ਉਹ ਦੋ-ਤਿੰਨ ਵਾਰ ਬਿਜਲੀ ਬੋਰਡ  ਦੇ ਦਫ਼ਤਰ 'ਚ ਗਈ ਤਾਂ ਉਥੋਂ ਇਕ ਹੀ ਜਵਾਬ ਮਿਿਲਆ ਕਿ ਬਿੱਲ ਜਮ੍ਹਾ ਕਰਵਾਉਣਾ ਹੀ ਹੋਵੇਗਾ। ਉਸ ਨੇ ਪੈਸੇ ਲੈ ਕੇ ਬਿੱਲ ਜਮ੍ਹਾ ਕਰਵਾ ਦਿੱਤਾ। ਉਸ ਦੇ ਬਾਅਦ ਬਿਜਲੀ ਦਾ ਬਿੱਲ 35,876 ਰੁਪਏ ਆਇਆ ਇਸ ਨੂੰ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।

ਇਹ ਵੀ ਪੜ੍ਹੋ: ਮਹਿਲਾ ਰਾਖਵਾਂਕਰਨ ਜਿਸ ਦਿਨ ਲਾਗੂ ਹੋ ਗਿਆ, CM ਅਹੁਦੇ ਦੀ ਸਹੁੰ ਚੁੱਕਦੀਆਂ ਦਿਸਣਗੀਆਂ ਔਰਤਾਂ: ਅਲਕਾ ਲਾਂਬਾ

ਬਜ਼ੁਰਗ ਔਰਤ ਨੇ ਇਲਾਕਾ ਕੌਂਸਲਰ ਸਣੇ ਕਈ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਇਹੀ ਕਿਹਾ ਕਿ ਇਹ ਮਾਮਲਾ ਬਿਜਲੀ ਬੋਰਡ ਅਧਿਕਾਰੀ ਹੀ ਹੱਲ ਕਰ ਸਕਦੇ ਹਨ। ਸੁਮਨ ਨੇ ਦੱਸਿਆ ਕਿ ਉਹ ਕਈ ਵਾਰ ਿਬਜਲੀ ਬੋਰਡ ਦੇ ਦਫ਼ਤਰ ਵੀ ਗਈ। ਪਹਿਲਾਂ ਤਾਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਇਕ ਵਾਰ ਬਿਜਲੀ ਕਰਮਚਾਰੀਆਂ ਨੇ ਦਫ਼ਤਰ ਤੋਂ ਬਾਹਰ ਹੀ ਕੱਢ ਦਿੱਤਾ। ਇਸ ਦੇ ਬਾਅਦ ਉਸ ਦਾ ਬਿੱਲ ਵੇਖ ਕੇ ਇਕੋ ਜਵਾਬ ਹੁੰਦਾ ਸੀ ਕਿ ਬਿੱਲ ਤਾਂ ਜਮ੍ਹਾ ਕਰਵਾਉਣਾ ਹੀ ਪਵੇਗਾ। ਉਹ ਸਿਰਫ਼ ਉਸ ਦੀ ਇਹੀ ਮਦਦ ਕਰ ਸਕਦੇ ਹਨ ਕਿ ਬਿੱਲ ਕਿਸ਼ਤਾਂ ਵਿਚ ਜਮ੍ਹਾ ਕਰਵਾ ਦੇਵੇ। ਉਹ ਆਪਣੇ ਘਰ ਦਾ ਮੀਟਰ ਬਦਲਣ ਲਈ ਵੀ ਅਰਜੀ ਦੇ ਕੇ ਆਈ ਸੀ ਪਰ ਕਿਸੇ ਨੇ ਮੀਟਰ ਨਹੀਂ ਬਦਲਿਆ। 

ਇਹ ਵੀ ਪੜ੍ਹੋ: ਕਿਸਾਨਾਂ ਦੇ ਅੰਦੋਲਨ ਦਾ ਪਵੇਗਾ ਪੰਜਾਬ ਦੇ ਵਪਾਰ 'ਤੇ ਡੂੰਘਾ ਅਸਰ, ਹਾਲਾਤ ਬਣ ਸਕਦੇ ਨੇ ਬਦਤਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

       


author

shivani attri

Content Editor

Related News